ਪੰਜਾਬੀ ’ਵਰਸਿਟੀ ਰੀਜਨਲ ਸੈਂਟਰ ’ਚ ਕਰਵਾਇਆ ਭਾਸ਼ਣ
ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ
Publish Date: Sun, 15 Mar 2026 07:36 PM (IST)
Updated Date: Mon, 16 Mar 2026 04:19 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣਬਠਿੰਡਾ
ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਵਿਚ ਸ਼ੁਰੂ ਕੀਤੀ ਲੈਕਚਰ ਲੜੀ ਦੇ ਤਹਿਤ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰ ਲਾਇਆ ਗਿਆ। ਇਸ ਭਾਸ਼ਣ ’ਚ ਡਾ. ਗੁਰੂ ਉਪਦੇਸ਼, ਸੇਵਾਮੁਕਤ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਭਾਗ ਦੇ ਅੰਗਰੇਜ਼ੀ, ਪੰਜਾਬੀ ਅਤੇ ਇਕਨੋਮਿਕਸ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਦਿੱਤੀ। ਵਿਦਿਆਰਥੀਆਂ ਨੇ ਕਵਿਤਾ ਦੀ ਭਾਸ਼ਾ, ਆਧੁਨਿਕ ਪੰਜਾਬੀ ਕਵਿਤਾ ਅਤੇ ਪੰਜਾਬੀ ਗੀਤਾਂ ਦੀ ਸਮਾਜਿਕ ਪ੍ਰਸੰਗਿਕਤਾ, ਨਾਲ ਹੀ ਗ਼ਾਲਿਬ ਦੀ ਕਾਵਿ ਸਿਰਜਣਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਤੋਂ ਡਾ. ਸੁਸ਼ੀਲ ਤੇ ਸੈਂਟਰ ਯੂਨੀਵਰਸਿਟੀ ਤੋਂ ਡਾ. ਨਰਿੰਦਰ ਸ਼ਰਮਾ ਵੀ ਲੈਕਚਰ ਵਿਚ ਸ਼ਾਮਲ ਰਹੇ। ਵਿਭਾਗ ਦੇ ਮੁਖੀ ਵੱਲੋਂ ਮਹਿਮਾਨਾਂ ਦਾ ਜੀ ਆਇਆਂ ਨੂੰ ਕਿਹਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਡਾ. ਗੁਰੂ ਉਪਦੇਸ਼ ਨੇ ਵਿਦਿਆਰਥੀਆਂ ਲਈ ਲੈਕਚਰ ਦੇ ਤਿਆਰੀ ਲਈ ਕੀਤੇ ਯਤਨਾਂ ਦੀ ਸਲਾਹਣਾ ਕੀਤੀ। ਇਸ ਭਾਸ਼ਣ ਨੇ ਗਿਆਨ ਦੇ ਨਾਲ-ਨਾਲ ਬਹੁਤ ਪ੍ਰਭਾਵਸ਼ਾਲੀ ਅਤੇ ਰੋਚਕ ਅਨੁਭਵ ਪ੍ਰਦਾਨ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਡਾ. ਲਵਲੀਨ ਕੌਰ, ਸ਼੍ਰੀਮਤੀ ਦੀਪਕ ਰਾਣੀ ਅਤੇ ਇੰਦਰਪ੍ਰੀਤ ਸਮੇਤ ਸਮੂਹ ਫੈਕਲਟੀ ਨੇ ਲੈਕਚਰ ਦਾ ਪੂਰਾ ਆਨੰਦ ਲਿਆ।