ਸਹਾਰਾ ਸਮਾਜ ਸੇਵਾ ਨੇ ਲਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ
ਸਹਾਰਾ ਸਮਾਜ ਸੇਵਾ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Sun, 15 Mar 2026 06:11 PM (IST)
Updated Date: Mon, 16 Mar 2026 04:13 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਹਾਰਾ ਸਮਾਜ ਸੇਵਾ ਵੱਲੋਂ ਬੀਐਮਸੀ ਹਸਪਤਾਲ ਬਰਨਾਲਾ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਅੱਜ ਬਠਿੰਡਾ–ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਏਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਡਾਕਟਰਾਂ ਵੱਲੋਂ ਮੁਫ਼ਤ ਚੈੱਕਅਪ ਅਤੇ ਸਲਾਹ ਦਿੱਤੀ ਗਈ ਅਤੇ ਕਰੀਬ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਹਾਰਾ ਸੰਸਥਾ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਬੇਸਹਾਰਿਆਂ ਲਈ ਸਹਾਰਾ ਧਾਮ ਬਣਾਉਣ ਲਈ ਜਗ੍ਹਾ ਖਰੀਦਣ ਦੀ ਖੁਸ਼ੀ ਵਿਚ ਇਹ ਕੈਂਪ ਲਗਾਇਆ ਗਿਆ ਹੈ। ਕੈਂਪ ਵਿੱਚ ਡਾ. ਗੁਰਿੰਦਰ ਸਿੰਘ ਮਾਨ (ਹੱਡੀਆਂ ਤੇ ਜੋੜਾਂ ਦੇ ਮਾਹਿਰ), ਡਾ. ਸਿਮਰਪ੍ਰੀਤ ਮਾਨ (ਐਮ.ਡੀ. ਮੈਡੀਸਨ, ਛਾਤੀ ਅਤੇ ਸ਼ੁਗਰ ਰੋਗਾਂ ਦੇ ਮਾਹਿਰ), ਡਾ. ਇਸਾਨ ਬਾਂਸਲ (ਐੱਮਡੀ. ਆਈਸੀਯੂ) ਤੇ ਡਾ. ਰਾਜੀਵ ਚਾਵਲਾ (ਪੀ.ਐਚ.ਡੀ. ਮਾਈਕ੍ਰੋਬਾਇਓਲੋਜਿਸਟ ਤੇ ਇਨਫੈਕਸ਼ਨ ਕੰਟਰੋਲਰ) ਦੇ ਉਪਰਾਲੇ ਨਾਲ ਬੀ.ਐਮ.ਸੀ ਹਸਪਤਾਲ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਡਾ. ਪ੍ਰਵੀਨ ਗਰਗ (ਡੀ.ਐਮ. ਪੇਟ ਅਤੇ ਲੀਵਰ ਰੋਗ), ਡਾ. ਸਾਗਰ ਚਾਵਲਾ (ਈਐੱਨਟੀ), ਡਾ. ਜਾਗਰਦੀਪ ਸਿੰਘ (ਪਿਸ਼ਾਬ ਤੇ ਗੁਰਦਾ ਰੋਗ), ਡਾ. ਪੰਕਜ ਗੋਇਲ (ਦਿਲ ਦੇ ਰੋਗਾਂ ਦੇ ਮਾਹਿਰ), ਡਾ. ਨਿਖਿਲ ਜੋੜਾਂ ਅਤੇ ਡਾ. ਗੁਰਲੀਨ ਰੰਧਾਵਾ ਵੱਲੋਂ ਮਰੀਜ਼ਾਂ ਨੂੰ ਚੈਕ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ। ਕੈਂਪ ਵਿਚ ਮਰੀਜ਼ਾਂ ਦੇ ਸ਼ੁਗਰ ਅਤੇ ਈ.ਸੀ.ਜੀ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਡਾਕਟਰ ਗੁਰਿੰਦਰ ਸਿੰਘ ਮਾਨ ਤੇ ਡਾਕਟਰ ਸਿਮਰਪ੍ਰੀਤ ਕੌਰ ਮਾਨ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੈਂਪ ’ਚ ਆਏ ਮਰੀਜ਼ਾਂ ਲਈ ਲੋੜੀਂਦੀ ਸਰਜਰੀ ਉੱਤੇ 31 ਮਾਰਚ ਤੱਕ ਬਰਨਾਲਾ ਹਸਪਤਾਲ ਵਿੱਚ 50 ਫੀਸਦੀ ਛੂਟ ਦਿੱਤੀ ਜਾਵੇਗੀ। ਇਸ ਮੌਕੇ ਸਹਾਰਾ ਦੇ,ਮੀਤ ਪ੍ਰਧਾਨ ਸੁਖਦੇਵ ਸਿੰਘ ਕਾਲਾ,ਮਨੋਜ ਕੁਮਾਰ ਖਜ਼ਾਨਚੀ, ਮਨਪ੍ਰੀਤ ਸਿੰਘ ਗਿੱਲ ਪ੍ਰੈੱਸ ਸਕੱਤਰ, ਰਜਨੀਸ਼ ਕਰਕਰਾ ਸਹਾਇਕ ਪ੍ਰੈਸ ਸਕੱਤਰ, ਜਸਪਾਲ ਸਿੰਘ ਹੈਪੀ ਸਲਾਹਕਾਰ,ਮੈਂਬਰ ਗੁਰਤੇਜ ਸਿੰਘ ਕਾਲਾ, ਪ੍ਰਦੀਪ ਕੁਮਾਰ, ਜਗਤਾਰ ਸਿੰਘ ਤਾਰੀ, ਵਰਿੰਦਰ ਸਿੰਘ ਬਿੰਦਰ, ਹਰਜੀਵਨ ਸਿੰਘ ਖਾਲਸਾ, ਸੁਖਚੈਨ ਸਿੰਘ ਸੁੱਖਾ,ਪੀ,ਆਰ,ਉ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।