ਮੌੜ ਹਲਕੇ ਤੋਂ ਸੈਂਕੜੇ ਵਰਕਰ ਬਸਪਾ ਦੀ ਰੈਲੀ ’ਚ ਪੁੱਜੇ
ਮੌੜ ਹਲਕੇ ਤੋਂ ਸੈਂਕੜੇ ਵਰਕਰਾਂ ਨਾਲ ਬੱਸਾਂ ਰਵਾਨਾ
Publish Date: Sun, 15 Mar 2026 05:25 PM (IST)
Updated Date: Mon, 16 Mar 2026 04:07 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਨਾਇਕ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੇ ਮੌਕੇ “ਪੰਜਾਬ ਸੰਭਾਲੋ ਮੁਹਿਮ ਦੇ ਤਹਿਤ ਸੱਤਾ ਪ੍ਰਾਪਤ ਕਰੋ” ਮਹਾਂ-ਰੈਲੀ ਕੱਢੀ ਗਈ। ਮੌੜ ਹਲਕੇ ਤੋਂ ਇਹ ਰੈਲੀ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਅਤੇ ਦੁਸ਼ਹਿਰਾ ਸਿੰਘ ਇੰਚਾਰਜ ਦੀ ਹਾਜ਼ਰੀ ਵਿਚ ਸ਼ੁਰੂ ਹੋਈ। ਰੈਲੀ ਵਿਚ ਹਲਕਾ ਮੋੜ ਤੋਂ ਬਹੁਜਨ ਸਮਾਜ ਪਾਰਟੀ ਦੀ ਸਮੂਹ ਲੀਡਰਸ਼ਿਪ, ਸਾਬਕਾ ਹਲਕਾ ਇੰਚਾਰਜ ਪ੍ਰਿੰਸੀਪਲ ਆਤਮਾ ਸਿੰਘ, ਅਤੇ ਸੈਂਕੜੇ ਵਰਕਰਾਂ ਨੇ ਭਾਗ ਲਿਆ। ਬੱਸਾਂ ਅਤੇ ਕਾਫਲਿਆਂ ਰਾਹੀਂ ਵਰਕਰਾਂ ਅਤੇ ਆਗੂਆਂ ਨੂੰ ਰੈਲੀ ਲਈ ਵਿਧਾਨ ਸਭਾ ਬੰਗਾ ਬਹਿਰਾਮ ਤੱਕ ਭੇਜਿਆ ਗਿਆ। ਇਸ ਮੌਕੇ ਉਪਰੰਤ ਐਡਵੋਕੇਟ ਰਾਜਵੀਰ ਸਿੰਘ ਮੱਟੂ ਨੇ ਕਿਹਾ ਕਿ ਹੁਣ ਬਹੁਜਨ ਸਮਾਜ ਜਾਗ ਚੁੱਕਾ ਹੈ। ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚ ੇੇੇਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਬਣੇਗੀ। ਰੈਲੀ ਵਿੱਚ ਕਾਲਾ ਸਿੰਘ ਮੌੜ, ਪੂਰਨ ਸਿੰਘ ਮੌੜ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਰਾਮਗੜ੍ਹ ਭੂੰਦੜ, ਗੁਰਲਾਲ ਸਿੰਘ ਮੰਡੀ ਕਲਾਂ, ਜਗਤਾਰ ਸਿੰਘ ਐਕਸ-ਆਰਮੀ, ਥੰਮਨਗੜ, ਸੁਖਵਿੰਦਰ ਸਿੰਘ ਖਾਲਸਾ, ਵੀਰਾ ਸਿੰਘ, ਆਗਿਆਪਾਲ ਸਿੰਘ ਮੰਡੀ ਕਲਾਂ, ਭੀਮ ਸਿੰਘ ਮੰਡੀ ਕਲਾਂ, ਪਵਨ ਕੁਮਾਰ, ਮੋਨੂੰ ਕੁਮਾਰ, ਬਲਜਿੰਦਰ ਕੁਮਾਰ, ਲਖਵੀਰ ਸਿੰਘ ਮੰਡੀ ਕਲਾਂ, ਮਨਜੀਤ ਸਿੰਘ ਮੰਡੀ ਕਲਾਂ, ਅਤੇ ਬਲਦੇਵ ਸਿੰਘ ਬੰਘੀ ਸ਼ਾਮਿਲ ਸਨ।