ਪਲਾਂਟ ਵੇਚਣ ਦੇ ਨਾਂ ’ਤੇ ਠੱਗੀ, ਮੁਲਜ਼ਮ ਖ਼ਿਲਾਫ਼ ਕੇਸ
ਪਲਾਂਟ ਵੇਚਣ ਦੇ ਨਾਂ ’ਤੇ ਠੱਗੀ, ਮੁਲਜ਼ਮ ਖ਼ਿਲਾਫ਼ ਕੇਸ ਦਰਜ
Publish Date: Sun, 15 Mar 2026 04:42 PM (IST)
Updated Date: Mon, 16 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਲਾਂਟ ਵੇਚਣ ਦੇ ਨਾਂ ’ਤੇ ਪੈਸੇ ਵਸੂਲ ਕਰਕੇ ਬਾਅਦ ਵਿਚ ਉਹੀ ਪਲਾਂਟ ਕਿਸੇ ਹੋਰ ਵਿਅਕਤੀ ਨੂੰ ਵੇਚਣ ਦੇ ਮਾਮਲੇ ਵਿਚ ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦਲਜੀਤ ਕੌਰ ਵਾਸੀ ਗੋਪਾਲ ਨਗਰ ਬਠਿੰਡਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਰਵਨੀਤ ਸਿੰਘ ਵਾਸੀ ਬੀੜ ਰੋਡ ਨੇ ਉਸ ਨੂੰ ਦਸਮੇਸ਼ ਨਗਰ ਵਿਚ ਇਕ ਪਲਾਂਟ ਦਿਖਾਇਆ ਸੀ। ਇਸ ਉਪਰੰਤ ਉਸ ਨਾਲ ਸੌਦਾ ਕਰਕੇ ਪੈਸੇ ਵੀ ਲੈ ਲਏ ਸੀ। ਉਨ੍ਹਾਂ ਦੱਸਿਆ ਕਿ ਜਦੋਂ ਰਜਿਸਟਰੀ ਕਰਵਾਉਣ ਦੀ ਤਾਰੀਖ ਆਈ ਤਾਂ ਪਤਾ ਲੱਗਿਆ ਕਿ ਉਕਤ ਵਿਅਕਤੀ ਪਹਿਲਾਂ ਹੀ ਉਹ ਪਲਾਂਟ ਕਿਸੇ ਹੋਰ ਵਿਅਕਤੀ ਨੂੰ ਵੇਚ ਚੁੱਕਾ ਹੈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਇਆ ਅਤੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।