ਡਾਇਕਿਨ ਏਸੀ ਕਰੇਗਾ ਬਿਜਲੀ ਦੀ ਬੱਚਤ
ਡਾਇਕਿਨ ਏਅਰ ਕੰਡੀਸ਼ਨ ਕਰੇਗਾ ਬਿਜਲੀ ਦੀ ਬੱਚਤ
Publish Date: Sun, 15 Mar 2026 04:41 PM (IST)
Updated Date: Mon, 16 Mar 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡਾਇਕਿਨ ਏਅਰ ਕੰਡੀਸ਼ਨਿੰਗ ਇੰਡੀਆ ਪ੍ਰਾਈਵੇਟ ਲਿਮਿਟਡ, ਜੋ ਜਪਾਨ ਦੀ ਡਾਇਕਿਨ ਇੰਡਸਟਰੀਜ਼ ਲਿਮਿਟਡ ਦੀ 100 ਫੀਸਦੀ ਹਿੱਸੇਦਾਰੀ ਵਾਲੀ ਕੰਪਨੀ ਹੈ, ਨੇ ਅੱਜ ਸਾਲ 2026 ਲਈ ਆਪਣੇ ਏਸੀ ਦੇ ਨਵੇਂ ਮਾਡਲ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਲਾਂਚ ਬਿਹਤਰ ਕੂਲਿੰਗ ਅਤੇ ਬਿਜਲੀ ਦੀ ਬਚਤ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਨਵੀਂ ਰੇਂਜ ਦੇ ਰੂਮ ਏਅਰ ਕੰਡੀਸ਼ਨਰ ਬੀਈਈ 2026 ਦੇ ਸਾਰੇ ਮਿਆਰਾਂ ‘ਤੇ ਪੂਰੀ ਤਰ੍ਹਾਂ ਖਰੇ ਉਤਰਦੇ ਹਨ ਇਹ ਉਦਯੋਗਿਕ ਏਅਰ ਕੰਡੀਸ਼ਨਰ ਡਾਇਕਿਨ ਦੀ ਪੇਟੈਂਟ ਕੀਤੀ ਹੋਈ ਆਰਵੀ ਤਕਨੀਕ ਨੂੰ ਆਧੁਨਿਕ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਆਈਓਟੀ ਵਰਗੀਆਂ ਤਕਨਾਲੋਜੀਆਂ ਨਾਲ ਜੋੜਦੇ ਹਨ। ਡਾਇਕਿਨ ਇੰਡੀਆ ਦੇ ਚੇਅਰਮੈਨ ਤੇ ਐੱਮਡੀ ਕੰਵਲਜੀਤ ਜਾਵਾ ਨੇ ਕਿਹਾ ਕਿ ਡਾਇਕਿਨ ਭਾਰਤੀ ਗਾਹਕਾਂ ਨੂੰ ਸਭ ਤੋਂ ਅਧੁਨਿਕ, ਭਰੋਸੇਮੰਦ ਅਤੇ ਊਰਜਾ-ਬਚਾਉਣ ਵਾਲੇ ਉਤਪਾਦ ਪ੍ਰਦਾਨ ਕਰਨ ਲਈ ਹਮੇਸ਼ਾਂ ਵਚਨਬੱਧ ਰਿਹਾ ਹੈ। ਉਨ੍ਹਾਂ ਨੇ ਕਿਹਾ, “60 ਤੋਂ ਵੱਧ ਮਾਡਲਾਂ ਵਾਲੀ ਸਾਡੀ 2026 ਦੀ ਇਹ ਨਵੀਂ ਰੇਂਜ ਸਾਡੀ ਜਪਾਨੀ ਤਕਨਾਲੋਜੀ ਦਾ ਬੇਹਤਰੀਨ ਉਦਾਹਰਨ ਹੈ, ਜਿਸਨੂੰ ਖਾਸ ਤੌਰ ‘ਤੇ ਭਾਰਤੀ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨਵੀਆਂ ਤਕਨੀਕਾਂ ਨਾਲ ਏਸੀ ਦੀ ਉਮਰ ਤੇ ਬਿਜਲੀ ਦੀ ਬਚਤ ਵਧੇਗੀ। ਵੀਆਰ ਵੀ ਅਲਫਾ ਸੀਰੀਜ਼ ਵਿੱਚ ਅਧੁਨਿਕ ਹਾਰਡਵੇਅਰ ਅਤੇ ਸਮਾਰਟ ਏਆਈ ਸੌਫਟਵੇਅਰ ਦਾ ਸ਼ਾਨਦਾਰ ਮੇਲ ਹੈ, ਜੋ ਉਪਭੋਗਤਾਵਾਂ ਦੀ ਸੁਵਿਧਾ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਵੱਧ ਤੋਂ ਵੱਧ ਬਿਜਲੀ ਦੀ ਬੱਚਤ ਕਰਦਾ ਹੈ।