ਬਾਬਾ ਭੂੰਦੜ ਦਾਸ ਦੀ ਯਾਦ ’ਚ ਜੋੜ ਮੇਲਾ 18 ਨੂੰ
ਬਾਬਾ ਭੂੰਦੜ ਦਾਸ ਦੀ ਯਾਦ ’ਚ ਸਲਾਨਾ ਜੋੜ ਮੇਲਾ 18 ਨੂੰ
Publish Date: Sun, 15 Mar 2026 04:37 PM (IST)
Updated Date: Mon, 16 Mar 2026 04:04 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਕੋਟਫੱਤਾ ਦੇ ਨਜ਼ਦੀਕੀ ਪਿੰਡ ਧੰਨ ਸਿੰਘ ਖਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਭੂੰਦੜ ਦਾਸ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 18 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਰ ਸਾਲ ਦੀ ਤਰ੍ਹਾਂ ਹੁੰਮ-ਹੁਮਾ ਕੇ ਪਹੁੰਚਦੀਆਂ ਹਨ। ਡੇਰਾ ਬਾਬਾ ਭੂੰਦੜ ਦੇ ਮੌਜੂਦਾ ਗੱਦੀ ਨਸ਼ੀਨ ਬਾਬਾ ਰਾਜ ਦਾਸ ਜੀ ਨੇ ਦੱਸਿਆ ਕਿ ਹਰ ਸਾਲ ਚੇਤ ਮਹੀਨੇ ਦੀ ਚੌਦਾਂ ਨੂੰ ਜੋੜ ਮੇਲਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਡੇਰੇ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 18 ਮਾਰਚ ਨੂੰ ਪਾਏ ਜਾਣਗੇ। ਭੋਗ ਸਮਾਗਮਾਂ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਡੇਰਾ ਬਾਬਾ ਭੂੰਦੜ ਦੀ ਪ੍ਰਬੰਧਕੀ ਕਮੇਟੀ ਤੇ ਗੱਦੀਨਸ਼ੀਨ ਬਾਬਾ ਰਾਜ ਦਾਸ ਜੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ 18 ਮਾਰਚ ਨੂੰ ਭੋਗ ਸਮਾਗਮਾਂ ਮੌਕੇ ਵੱਡੀ ਗਿਣਤੀ ਵਿਚ ਪਹੁੰਚ ਕੇ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ।