ਵਿਅਕਤੀ ਨੂੰ ਕੁੱਟਣ ਤੇ ਅਗਵਾ ਕਰਨ ਦੇ ਦੋਸ਼ ’ਚ ਤਿੰਨ ’ਤੇ ਕੇਸ
ਇਕ ਵਿਅਕਤੀ ਦੀ ਕੁੱਟਮਾਰ ਅਤੇ ਅਗਵਾ ਕਰਨ ਦੇ ਦੋਸ਼ ਵਿਚ ਤਿੰਨ ਖ਼ਿਲਾਫ਼ ਕੇਸ ਦਰਜ
Publish Date: Sun, 15 Mar 2026 04:27 PM (IST)
Updated Date: Mon, 16 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਥਾਣਾ ਭਗਤਾ ਭਾਈਕਾ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਤੇ ਅਗਵਾ ਕਰਨ ਦੇ ਦੋਸ਼ ’ਚ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਵੰਤ ਸਿੰਘ ਵਾਸੀ ਕੋਠੇ ਭਲਾਈਵਾਲਾ ਨੇ ਦੱਸਿਆ ਕਿ ਜ਼ਮੀਨੀ ਝਗੜੇ ਨੂੰ ਲੈ ਕੇ ਟਹਿਲ ਸਿੰਘ, ਸਿਕੰਦਰ ਸਿੰਘ ਤੇ ਅਰਸ਼ਦੀਪ ਸਿੰਘ ਵਾਸੀ ਭਗਤਾ ਭਾਈਕਾ ਨੇ ਉਸ ਦੇ ਪਿਤਾ ਅਜਮੇਰ ਸਿੰਘ ਦੀ ਕੁੱਟਮਾਰ ਕੀਤੀ ਤੇ ਘਰ ਤੋਂ ਅਗਵਾ ਕਰਕੇ ਲੈ ਗਏ। ਇਸ ਦੌਰਾਨ ਉਸ ਦੇ ਪਿਤਾ ਨੂੰ ਕਾਫ਼ੀ ਸਮੇਂ ਤਕ ਬੰਦੀ ਬਣਾ ਕੇ ਰੱਖਿਆ। ਇਸ ਮਾਮਲੇ ਦੀ ਜਾਣਕਾਰੀ ਜਸਵੰਤ ਦੇ ਚਾਚਾ ਤੇ ਭੈਣ ਨੂੰ ਮਿਲਣ ‘ਤੇ, ਉਨ੍ਹਾਂ ਨੇ ਪਿਤਾ ਨੂੰ ਮੁਲਜ਼ਮਾਂ ਕੋਲੋਂ ਛੁਡਵਾਇਆ। ਇਸ ਦੌਰਾਨ ਉਸ ਦੇ ਪਿਤਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗੇ। ਬੀਤੇ ਦਿਨੀਂ ਉਸ ਦੇ ਪਿਤਾ ਛੱਤ ਤੋਂ ਹੇਠਾਂ ਡਿੱਗ ਗਏ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਉਕਤ ਮੁਲਜ਼ਮਾਂ ਵੱਲੋਂ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਕਰਕੇ ਹੋਇਆ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪ੍ਰੰਤੂ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।