ਬਿੱਟਾ ਦੀ ਮਾਤਾ ਹਰਜੀਤ ਕੌਰ ਦਾ ਦੇਹਾਂਤ
ਬਿੱਟਾ ਦੀ ਮਾਤਾ ਹਰਜੀਤ ਕੌਰ ਸਿੱਧੂ ਦਾ ਦਿਹਾਂਤ
Publish Date: Sun, 15 Mar 2026 04:24 PM (IST)
Updated Date: Mon, 16 Mar 2026 04:01 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਬਲਾਕ ਭਗਤਾ ਭਾਈ ਦੇ ਕਾਂਗਰਸ ਆਗੂ ਹਰਦਿਆਲ ਸਿੰਘ ਬਿੱਟਾ ਦੇ ਮਾਤਾ ਹਰਜੀਤ ਕੌਰ ਸਿੱਧੂ (ਧਰਮਪਤਨੀ ਸਵ. ਬਲਦੇਵ ਸਿੰਘ ਸਿੱਧੂ ਥਾਣੇਦਾਰ) ਦਾ ਦੇਹਾਂਤ ਹੋ ਗਿਆ ਹੈ। ਮ੍ਰਿਤਕ ਹਰਜੀਤ ਕੌਰ ਸਿੱਧੂ ਦਾ ਅੰਤਿਮ ਸਸਕਾਰ ਸਥਾਨਕ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਦੀ ਹਾਜ਼ਰੀ ’ਚ ਕੀਤਾ ਗਿਆ। ਜਸ਼ਨਦੀਪ ਸਿੰਘ ਜਸ਼ਨ ਚਹਿਲ ਬੁਲਾਰਾ ਪ੍ਰਦੇਸ਼ ਕਾਂਗਰਸ, ਅੰਗਰੇਜ ਸਿੰਘ ਸਿਰੀਏਵਾਲਾ ਪ੍ਰਧਾਨ ਕਾਂਗਰਸ ਬਲਾਕ ਭਗਤਾ, ਰਾਜਵੰਤ ਸਿੰਘ ਭਗਤਾ ਸਾਬਕਾ ਚੇਅਰਮੈਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਜਗਮੋਹਨ ਲਾਲ ਭਗਤਾ ਕੌਂਸਲਰ, ਮਹਿੰਦਰਪਾਲ ਸਿੰਘ ਭਗਤਾ ਸੇਵਾ ਮੁਕਤ ਡਿਪਟੀ ਡੀਈਓ, ਨਛੱਤਰ ਸਿੰਘ ਸਿੱਧੂ, ਡਾ. ਬਲਜੀਤ ਸਿੰਘ ਦਿਉਲ, ਵਿਜੈ ਕੁਮਾਰ ਪੱਪੂ ਪ੍ਰਧਾਨ, ਵੀਰਪਾਲ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਹੇਮ ਰਾਜ ਕਾਲਾ ਜਲਾਲ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ, ਹਰਿੰਦਰ ਸਿੰਘ ਬਰਾੜ, ਸੁਖਜਿੰਦਰ ਸਿੰਘ ਖਹਿਰਾ, ਮਹਿੰਦਰਪਾਲ ਕਾਮਰਾ, ਹਰਦੇਵ ਸਿੰਘ ਗੋਗੀ, ਜਗਸੀਰ ਸਿੰਘ ਸੀਰਾ ਸਿੱਧੂ ਕੈਨੇਡਾ, ਹਰਜੀਵਨ ਸਿੰਘ ਦਿਆਲਪੁਰਾ, ਸਤਨਾਮ ਸਿੰਘ ਮਾਨ, ਐਡਵੋਕੇਟ ਗੁਰਦੀਪ ਸਿੰਘ ਭਗਤਾ, ਮਲਕੀਤ ਸਿੰਘ ਮੀਤਾ, ਜਰਨੈਲ ਸਿੰਘ ਮਸ਼ੀਨਾਂ ਵਾਲੇ ਆਦਿ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।