ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਨੌਜਵਾਨ ਦੀ ਹਾਲਤ ਗੰਭੀਰ
ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹਾਲਤ ਗੰਭੀਰ
Publish Date: Sun, 15 Mar 2026 04:22 PM (IST)
Updated Date: Mon, 16 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਅਮਰੀਕ ਸਿੰਘ ਰੋਡ ‘ਤੇ ਸਥਿਤ ਪਾਰਕ ’ਚ ਸ਼ਨਿੱਚਰਵਾਰ ਰਾਤ 11:30 ਵਜੇ ਇਕ ਨੌਜਵਾਨ ਦੀ ਜਹਿਰੀਲੀ ਚੀਜ਼ ਨਿਗਲਣ ਕਾਰਨ ਹਾਲਤ ਗੰਭੀਰ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਟੀਮ ਨੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਨੌਜਵਾਨ ਦੀ ਪਛਾਣ ਸਾਹਿਲ ਕੁਮਾਰ ਵਾਸੀ ਅਮਰੀਕ ਸਿੰਘ ਰੋਡ ਵਜੋਂ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।