ਟਰੱਕ ਦੀ ਟੱਕਰ ਨਾਲ ਮਜ਼ਦੂਰ ਜ਼ਖ਼ਮੀ, ਜ਼ੇਰੇ ਇਲਾਜ
ਟਰੱਕ ਦੀ ਟੱਕਰ ਨਾਲ ਮਜ਼ਦੂਰ ਜ਼ਖ਼ਮੀ
Publish Date: Sun, 15 Mar 2026 04:20 PM (IST)
Updated Date: Mon, 16 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਮਲੋਟ ਰਿੰਗ ਰੋਡ ’ਤੇ ਕਿਸਾਨ ਚੌਂਕ ਨੇੜੇ ਸੜਕ ਪਾਰ ਕਰਦੇ ਇਕ ਮਜਦੂਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਮਜਦੂਰ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਕਰਨੈਲ ਸਿੰਘ ਵਾਸੀ ਬੀੜ ਤਲਾਬ ਵਜੋਂ ਹੋਈ।