ਲਾਇਬ੍ਰੇਰੀ ਤੇ ਗਲੀਆਂ ਪੱਕੀਆਂ ਕਰਨ ਸਬੰਧੀ ਰੱਖਿਆ ਨੀਂਹ ਪੱਥਰ
ਲਾਇਬ੍ਰੇਰੀ ਤੇ ਗਲੀਆਂ ਪੱਕੀਆਂ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ
Publish Date: Sat, 14 Mar 2026 07:04 PM (IST)
Updated Date: Sun, 15 Mar 2026 04:13 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਗੁਲਾਬਗੜ੍ਹ ਵਿੱਚ ਅੱਜ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਵੱਲੋਂ ਯੂਥ ਲਾਇਬ੍ਰੇਰੀ ਦੀ ਉਸਾਰੀ ਅਤੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਆਗੂਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਤੇ ਬਲਾਕ ਪ੍ਰਧਾਨ ਲੱਖਪ੍ਰੀਤ ਸਿੰਘ ਬਰਾੜ, ਅਭਿਨਵ ਗੋਇਲ ਡੀਡੀਪੀਓ. ਬਠਿੰਡਾ, ਕੇਵਲ ਕੁਮਾਰ ਬੀਡੀਪੀਓ ਬਠਿੰਡਾ, ਜਗਦੀਪ ਸਿੰਘ ਬਰਾੜ ਪੰਚਾਇਤ ਸਕੱਤਰ, ਬਲਵਿੰਦਰ ਸਿੰਘ ਜੀਆਰਐੱਸ, ਨੰਦ ਸਿੰਘ ਪੰਚ, ਰਾਮ ਸਿੰਘ ਪੰਚ, ਜੁਗਰਾਜ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਸਿਮਰਜੀਤ ਕੌਰ ਪੰਚ, ਬੇਅੰਤ ਕੌਰ ਪੰਚ, ਹਰਪਾਲ ਕੌਰ ਪੰਚ, ਬਿੰਦਰ ਸਿੰਘ ਚੌਕੀਦਾਰ, ਹਰਦੀਪ ਸਿੰਘ ਮੌਂਟੀ ਰੋਮਾਣਾ ਬਲਾਕ ਪ੍ਰਧਾਨ ਅਤੇ ਚੌਂਕੀ ਇੰਚਾਰਜ ਧਰਮਵੀਰ ਸਿੰਘ ਸਮੇਤ ਹੋਰ ਆਗੂ ਤੇ ਪਿੰਡ ਵਾਸੀ ਮੌਜੂਦ ਰਹੇ। ਇਸ ਦੌਰਾਨ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵੱਲੋਂ ਹੋਰ ਮੰਗਾਂ ਵੀ ਰੱਖੀਆਂ ਗਈਆਂ। ਪੰਚਾਇਤ ਵੱਲੋਂ ਐਸਸੀ. ਧਰਮਸ਼ਾਲਾ ਦੀ ਨਵੀਂ ਉਸਾਰੀ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਦੇ ਡੇਰੇ ਤੋਂ ਪੰਚਾਇਤੀ ਜ਼ਮੀਨ ਤਕ ਨਿਕਾਸੀ ਲਈ ਪਾਇਪ ਲਗਾਉਣ ਦੀ ਮੰਗ ਵੀ ਉਠਾਈ ਗਈ। ਉੱਧਰ ਹੀ ਦਸਮੇਸ਼ ਯੁਵਕ ਕਲੱਬ ਵੱਲੋਂ ਗੁਰਦਿੱਤ ਸਿੰਘ, ਦੀਪਾ ਸਿੰਘ, ਲਖਵਿੰਦਰ ਮੋਟੂ, ਪ੍ਰਗਟ ਸਿੰਘ ਤੇ ਅਮਰਜੀਤ ਸਿੰਘ ਤੇ ਸਾਬਕਾ ਸਰਪੰਚ ਭੋਲਾ ਸਿੰਘ ਵੱਲੋਂ ਬੱਚਿਆਂ ਲਈ ਸ਼ਹੀਦ ਭਗਤ ਸਿੰਘ ਪਾਰਕ ਬਣਾਉਣ ਦੀ ਮੰਗ ਵੀ ਕੀਤੀ ਗਈ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਇਨ੍ਹਾਂ ਮੰਗਾਂ ’ਤੇ ਵੀ ਜਲਦ ਕਾਰਵਾਈ ਕੀਤੀ ਜਾਵੇਗੀ।