ਡਾਇਕਿਨ ਏਸੀ ਕਰੇਗਾ ਬਿਜਲੀ ਦੀ ਬੱਚਤ
ਡਾਇਕਿਨ ਏਅਰ ਕੰਡੀਸ਼ਨ ਕਰੇਗਾ ਬਿਜਲੀ ਦੀ ਬੱਚਤ
Publish Date: Sat, 14 Mar 2026 07:03 PM (IST)
Updated Date: Sun, 15 Mar 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡਾਇਕਿਨ ਏਅਰ ਕੰਡੀਸ਼ਨਿੰਗ ਇੰਡੀਆ ਪ੍ਰਾਈਵੇਟ ਲਿਮਿਟਡ, ਜੋ ਜਪਾਨ ਦੀ ਡਾਇਕਿਨ ਇੰਡਸਟਰੀਜ਼ ਲਿਮਿਟਡ ਦੀ ਸੌ ਫੀਸਦੀ ਹਿੱਸੇਦਾਰੀ ਵਾਲੀ ਕੰਪਨੀ ਹੈ, ਨੇ ਅੱਜ ਸਾਲ 2026 ਲਈ ਆਪਣੇ ਏਸੀ ਦੇ ਨਵੇਂ ਮਾਡਲ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਲਾਂਚ ਬਿਹਤਰ ਕੂਲਿੰਗ ਤੇ ਬਿਜਲੀ ਦੀ ਬੱਚਤ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਨਵੀਂ ਰੇਂਜ ਦੇ ਰੂਮ ਏਅਰ ਕੰਡੀਸ਼ਨਰ ਬੀਈਈ 2026 ਦੇ ਸਾਰੇ ਮਿਆਰਾਂ ‘ਤੇ ਪੂਰੀ ਤਰ੍ਹਾਂ ਖਰੇ ਉਤਰਦੇ ਹਨ ਇਹ ਉਦਯੋਗਿਕ ਏਅਰ ਕੰਡੀਸ਼ਨਰ ਡਾਇਕਿਨ ਦੀ ਪੇਟੈਂਟ ਕੀਤੀ ਵੀ ਆਰਵੀ ਤਕਨਾਲੋਜੀ ਨੂੰ ਆਧੁਨਿਕ ਆਰਟੀਫੀਸ਼ਲ ਇੰਟੈਲੀਜੈਂਸ ਤੇ ਆਈਓਟੀ ਵਰਗੀਆਂ ਤਕਨੀਕਾਂ ਨਾਲ ਜੋੜਦੇ ਹਨ। ਡਾਇਕਿਨ ਇੰਡੀਆ ਦੇ ਚੇਅਰਮੈਨ ਅਤੇ ਐਮਡੀ ਕੰਵਲਜੀਤ ਜਾਵਾ ਨੇ ਕਿਹਾ ਕਿ ਡਾਇਕਿਨ ਭਾਰਤੀ ਗਾਹਕਾਂ ਨੂੰ ਸਭ ਤੋਂ ਅਧੁਨਿਕ, ਭਰੋਸੇਮੰਦ ਅਤੇ ਊਰਜਾ-ਬਚਾਉਣ ਵਾਲੇ ਉਤਪਾਦ ਪ੍ਰਦਾਨ ਕਰਨ ਲਈ ਹਮੇਸ਼ਾਂ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ, “60 ਤੋਂ ਵੱਧ ਮਾਡਲਾਂ ਵਾਲੀ ਸਾਡੀ 2026 ਦੀ ਇਹ ਨਵੀਂ ਰੇਂਜ ਸਾਡੀ ਜਪਾਨੀ ਤਕਨਾਲੋਜੀ ਦਾ ਬਿਹਤਰੀਨ ਉਦਾਹਰਨ ਹੈ, ਜਿਸਨੂੰ ਖਾਸ ਤੌਰ ’ਤੇ ਭਾਰਤੀ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨਵੀਆਂ ਤਕਨੀਕਾਂ ਨਾਲ ਏਸੀ ਦੀ ਉਮਰ ਅਤੇ ਬਿਜਲੀ ਦੀ ਬਚਤ ਵਧੇਗੀ। ਵੀਆਰ ਵੀ ਅਲਫਾ ਸੀਰੀਜ਼ ਵਿੱਚ ਅਧੁਨਿਕ ਹਾਰਡਵੇਅਰ ਤੇ ਸਮਾਰਟ ਏਆਈ ਸਾਫਟਵੇਅਰ ਦਾ ਸ਼ਾਨਦਾਰ ਮੇਲ ਹੈ, ਜੋ ਖ਼ਪਤਕਾਰਾਂ ਦੀ ਸੁਵਿਧਾ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਵੱਧ ਤੋਂ ਵੱਧ ਬਿਜਲੀ ਦੀ ਬਚਤ ਕਰਦਾ ਹੈ।