ਵੱਖ-ਵੱਖ ਅਸਾਮੀਆਂ ਲਈ 259 ਵਿਦਿਆਰਥੀ ਕੀਤੇ ਸ਼ਾਰਟਲਿਸਟ
ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਰੋਜ਼ਗਾਰ ਮੇਲਾ ਆਇਆ ਗਿਆ
Publish Date: Sat, 14 Mar 2026 05:29 PM (IST)
Updated Date: Sun, 15 Mar 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਕਾਲਜ, ਨੇੜੇ ਸਪੋਰਟਸ ਸਕੂਲ, ਪਿੰਡ ਘੁੱਦਾ ਵਿਖੇ ਅੱਜ ਰੁਜ਼ਗਾਰ ਮੇਲਾ ਕਰਵਾਇਆ ਗਿਆ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡੀਬੀਈਈ ਬਠਿੰਡਾ ਰਾਜੇਸ਼ ਧੀਮਾਨ ਵੱਲੋਂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਡੀਸੀ (ਵਿਕਾਸ)-ਕਮ-ਸੀਈਓ ਡੀਬੀਈਈ ਮੈਡਮ ਕੰਚਨ ਅਨੁਸਾਰ ਇਸ ਰੁਜ਼ਗਾਰ ਮੇਲੇ ਵਿੱਚ ਐੱਲਆਈਸੀ ਆਫ ਇੰਡੀਆ, ਵਿਜੈ ਰਾਜ ਜਿੰਦਲ ਐਂਡ ਕੰਪਨੀ, ਪੁਖਰਾਜ ਹੈਲਥ ਕੇਅਰ, ਐਕਸਪਰਟ ਸਲਿਓਸ਼ਨ, ਏਵੀਸੀ ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਚੈਕਮੇਟ ਸਕਿਓਰਿਟੀ ਸਰਵਿਸ਼ਜ, ਸਕਾਈ ਅਚੀਵਰਸ, ਪੇਟੀਐੱਮ, ਐੱਸਬੀਆਈ. ਲਾਈਫ ਇੰਸ਼ੋਰੈਂਸ, ਅਗਰਵਾਲ ਗਲਾਸ ਵਰਕਸ, ਸ੍ਰੀ ਰਾਮ ਫਾਈਨਾਂਸ, ਇੰਦਰਾ ਇਨਫਰਾਟੈੱਕ ਪ੍ਰਾਈਵੇਟ ਲਿਮਟਿਡ, ਪੰਜਾਬ ਰੂਟਸ ਰਿਅਲਟੀ, ਗੋਲਡਨ ਸਕਿਉਰਿਟੀ ਸਰਵਿਸਜ਼ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ। ਕਰੀਅਰ ਕੌਸ਼ਲਰ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਕੁੱਲ 387 ਪ੍ਰਾਰਥੀਆਂ ਵੱਲੋਂ ਭਾਗ ਲਿਆ ਤੇ ਮੌਜੂਦ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਕੁੱਲ 259 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਰੁਜ਼ਗਾਰ ਮੇਲੇ ਦੌਰਾਨ ਕਾਲਜ ਪ੍ਰਿੰਸੀਪਲ ਕਮਲਜੀਤ ਸਿੰਘ ਨੇ ਆਏ ਹੋਏ ਨੁਮਾਇੰਦਿਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਮਨਦੀਪ ਕੌਰ, ਦਵਿੰਦਰ ਕੌਰ, ਗਗਨਜੋਤ ਕੌਰ, ਬਲਤੇਜ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਗਲਾ, ਰਾਜੀਪਾਲ ਆਦਿ ਹਾਜ਼ਰ ਸਨ।