ਗੋਲੀ ਚਲਾਉਣ ਦੇ ਮਾਮਲੇ ’ਚ 12 ਜਣੇ ਨਾਮਜ਼ਦ
ਗੋਲੀ ਚਲਾਉਣ ਦੇ ਮਾਮਲੇ ’ਚ 12 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ
Publish Date: Sat, 14 Mar 2026 05:25 PM (IST)
Updated Date: Sun, 15 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੇ ਨਰੂਆਣਾ–ਬੀੜ ਰੋਡ ਇਲਾਕੇ ਵਿਚ ਪਲਾਟ ਦੀ ਨਿਸ਼ਾਨਦੇਹੀ ਅਤੇ ਕਬਜ਼ੇ ਨੂੰ ਇਕ ਧਿਰ ਵੱਲੋਂ ਫਾਇਰਿੰਗ ਕਰਨ ਦੇ ਦੋਸ਼ ਹੇਠ ਪੁਲਿਸ ਨੇ 12 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਬਠਿੰਡਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਹਰਜਿੰਦਰ ਸਿੰਘ ਵਾਸੀ ਪਿੰਡ ਨਰੂਆਣਾ ਨੇ ਦੱਸਿਆ ਕਿ ਉਸਦੇ ਖੇਤ ਦੇ ਗੁਆਂਢੀ ਜਲੰਧਰ ਸਿੰਘ ਆਪਣੇ ਪਲਾਟ ਦੀ ਚਾਰ ਦਿਵਾਰੀ ਕਰ ਰਹੇ ਸਨ ਕਿ ਇਸ ਦੌਰਾਨ ਲਾਲ ਸਿੰਘ ਵਾਸੀ ਨਰੂਆਣਾ ਤੇ ਹਰਪ੍ਰੀਤ ਸਿੰਘ ਉਰਫ਼ ਹਨੀ ਵਾਸੀ ਜੱਸੀ ਪੌ ਵਾਲੀ ਆਪਣੀ ਫਾਰਚੂਨਰ ਗੱਡੀ ਵਿਚ ਗੇੜਾ ਮਾਰਨ ਲਈ ਆਏ ਸਨ। ਇਸ ਦੌਰਾਨ ਰਾਜਾ ਸਿੰਘ ਤੇ ਪਲਾਟ ਮਾਲਕ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਤਿੰਨ ਗੱਡੀਆਂ ਰਾਜਾ ਸਿੰਘ ਦੇ ਪਲਾਟ ਅੱਗੇ ਆ ਕੇ ਖੜ੍ਹ ਗਈਆਂ ਅਤੇ ਅੱਠ ਤੋਂ 10 ਵਿਅਕਤੀ ਬਾਹਰ ਨਿਕਲੇ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਕੋਲ ਮਾਰੂ ਹਥਿਆਰ ਸਨ ਜਦੋਂ ਕਿ ਗੁਰਮੀਤ ਸਿੰਘ ਕੋਲ ਪਿਸਟਲ ਸੀ, ਜਿਸਨੇ ਮਾਰ ਦੇਣ ਦੀ ਨੀਅਰ ਤਲਾਲ ਸਾਡੇ ਵੱਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਗੋਲੀ ਲਾਲ ਸਿੰਘ ਢੂੰਹੀ ਅਤੇ ਇਕ ਹਰਪ੍ਰੀਤ਼ ਸਿੰਘ ਦੇ ਸਿਰ ਦੇ ਸੱਜੇ ਪਾਸੇ ਲੱਗੀ। ਘਟਨਾ ਤੋਂ ਬਾਅਦ ਜਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ ਦੋਵੇਂ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ। ਥਾਣਾ ਸਦਰ ਬਠਿੰਡਾ ਦੇ ਸਹਾਇਕ ਥਾਣੇਦਾਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਅਧਾਰ ’ਤੇ ਗੁਰਮੀਤ ਸਿੰਘ ਵਾਸੀ ਨਰੂਆਣਾ, ਰਣਜੀਤ ਕੌਰ ਵਾਸੀ ਲਾਲ ਸਿੰਘ ਬਸਤੀ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।