ਪਤਨੀ ਨੇ ਕਰਵਾਈ ਪਤੀ ਦੀ ਕੁੱਟਮਾਰ, 6 ਖਿਲਾਫ ਕੇਸ ਦਰਜ
ਪਤਨੀ ਨੇ ਕਰਵਾਈ ਪਤੀ ਦੀ ਕੁੱਟਮਾਰ, 6 ਖਿਲਾਫ ਕੇਸ ਦਰਜ
Publish Date: Sat, 14 Mar 2026 05:02 PM (IST)
Updated Date: Sun, 15 Mar 2026 04:04 AM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਭਾਗੂ ਵਿੱਚ ਪਤਨੀ ਵੱਲੋਂ ਆਪਣੇ ਪਤੀ ਦੀ ਕੁੱਟਮਾਰ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੀ ਪਤਨੀ ਤੋਂ ਇਲਾਵਾ ਸਾਲੇ ਤੇ ਸਹੁਰੇ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੈਂਟ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਗੁਰਦੀਪ ਸਿੰਘ ਵਾਸੀ ਪਿੰਡ ਭਾਗੂ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਚਰਨਜੀਤ ਕੌਰ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਆਪਣੇ ਪਿਤਾ ਜਗਸੀਰ ਸਿੰਘ, ਭਰਾ ਦਵਿੰਦਰ ਸਿੰਘ ਤੇ ਉਸਦੇ ਸਾਥੀਆਂ ਨੂੰ ਬੁਲਾ ਲਿਆ, ਜਿਨਾਂ ਨੇ ਕੁੱਟਮਾਰ ਕਰਕੇ ਉਸਨੂੰ ਜਖਮੀ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਦੇ ਸਹੁਰੇ ਜਗਸੀਰ ਸਿੰਘ, ਸਾਲੇ ਦਵਿੰਦਰ ਸਿੰਘ, ਪਤਨੀ ਚਰਨਜੀਤ ਕੌਰ, ਰਾਜਾ ਸਿੰਘ, ਮਲਕੀਤ ਸਿੰਘ, ਨੀਟੂ ਸਿੰਘ ਵਾਸੀਆਨ ਪਿੰਡ ਕੋਠੇ ਹਿੰਮਤਪੁਰਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਘਰ ਵੜ ਕੇ ਉਸ ਉਪਰ ਹਮਲਾ ਕਰ ਦਿੱਤਾ। ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।