ਵਿਰਾਸਤੀ ਮੇਲੇ ਦੀ ਤਿਆਰੀ ਲਈ ਸਿੱਖਿਆ ਵਿਭਾਗ ਵੱਲੋਂ ਮੀਟਿੰਗ
ਵਿਰਾਸਤੀ ਮੇਲੇ ਦੀਆਂ ਤਿਆਰੀਆਂ ਲਈ ਸਿੱਖਿਆ ਵਿਭਾਗ ਨੇ ਮੀਟਿੰਗ ਕੀਤੀ
Publish Date: Fri, 13 Mar 2026 06:37 PM (IST)
Updated Date: Sat, 14 Mar 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਰਾਸਤੀ ਮੇਲਾ 2026 ਦੀਆਂ ਤਿਆਰੀਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਠਿੰਡਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਬਠਿੰਡਾ ਚਮਕੌਰ ਸਿੰਘ ਸਿੱਧੂ ਨੇ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਦਾ ਇਹ ਇੱਕ ਵਿਸ਼ੇਸ਼ ਉਪਰਾਲਾ ਹੈ। ਵਿਰਾਸਤੀ ਮੇਲਾ ਪੰਜਾਬ ਵਿੱਚੋਂ ਅਲੋਪ ਹੋ ਰਹੀਆਂ ਰਿਵਾਇਤਾਂ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਮਹੱਤਵਪੂਰਨ ਕੋਸ਼ਿਸ਼ ਹੈ। ਇਸ ਮੇਲੇ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਦਾ ਮੌਕਾ ਮਿਲੇਗਾ। ਇਸ ਮੌਕੇ ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਹਰਮੇਸ਼ ਕੁਮਾਰ (ਮੁੱਖ ਅਧਿਆਪਕ), ਪ੍ਰਿੰਸੀਪਲ ਗੁਣਵੰਤ ਕੌਰ, ਸੰਜੀਵ ਕੁਮਾਰ (ਮੁੱਖ ਅਧਿਆਪਕ), ਰਿਤੂ ਚੌਧਰੀ (ਮੁੱਖ ਅਧਿਆਪਕ), ਹੀਨੂ (ਮੁੱਖ ਅਧਿਆਪਕ), ਮੇਲਾ ਕਨਵੀਨਰ ਗੁਰਪ੍ਰੀਤ ਕੌਰ (ਮੁੱਖਅਧਿਆਪਕ), ਕੋ-ਕਨਵੀਨਰ ਮਨਦੀਪ ਕੌਰ (ਲੈਕਚਰਾਰ), ਡਾ. ਰਮਨਦੀਪ ਕੌਰ (ਲੈਕਚਰਾਰ), ਦਰਸ਼ਨ ਕੌਰ (ਲੈਕਚਰਾਰ), ਗੁਰਮੀਤ ਸਿੰਘ, ਇਸਟਪਾਲ ਸਿੰਘ ਤੇ ਗੁਰਿੰਦਰ ਸਿੰਘ ਸਮੇਤ ਕਈ ਅਧਿਆਪਕ ਮੌਜੂਦ ਸਨ। ਮੀਟਿੰਗ ਵਿਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਐਮਐਚਆਰ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੱਈਆ ਨਗਰ, ਲਾਲ ਸਿੰਘ ਬਸਤੀ, ਜਨਤਾ ਨਗਰ, ਗੁਰੂ ਨਾਨਕਪੁਰਾ, ਬੀਬੀਵਾਲਾ, ਕਟਾਰ ਸਿੰਘ ਵਾਲਾ, ਕੋਠੇ ਨੱਥਾ ਸਿੰਘ, ਕੋਠੇ ਅਮਰਪੁਰਾ, ਚੰਦਸਰ ਬਸਤੀ ਅਤੇ ਜੱਸੀ ਪੌ ਵਾਲੀ ਸਮੇਤ ਕਈ ਸਕੂਲਾਂ ਦੇ ਪ੍ਰਿੰਸੀਪਲ ਤੇ ਮੁੱਖਅਧਿਆਪਕ ਹਾਜ਼ਰ ਸਨ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੁਰੂ ਕਾਸ਼ੀ ਪਬਲਿਕ ਸਕੂਲ, ਐੱਸ.ਐੱਸ.ਡੀ. ਪਬਲਿਕ ਸਕੂਲ, ਸੇਂਟ ਜੇਵੀਅਰ ਵਰਲਡ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਕਮਲਾ ਨਹਿਰੂ ਕਲੋਨੀ, ਗੁਰੂ ਨਾਨਕ ਪਬਲਿਕ ਸਕੂਲ ਸਿਵਲ ਸਟੇਸ਼ਨ, ਪੁਲਿਸ ਪਬਲਿਕ ਸਕੂਲ, ਆਰੀਆ ਮਾਡਲ ਸਕੂਲ, ਆਰੀਆ ਹਾਈ ਸਕੂਲ, ਮਾਊਂਟ ਲਿਟਰਾ ਸਕੂਲ, ਸੇਂਟ ਪਾਲ ਸਕੂਲ ਅਤੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਆਦਿ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਵਿਰਾਸਤੀ ਮੇਲਾ 2026 ਨੂੰ ਸਫਲ ਬਣਾਉਣ ਲਈ ਵੱਖ-ਵੱਖ ਜ਼ਿੰਮੇਵਾਰੀਆਂ ਅਤੇ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।