ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ
ਮੁਫ਼ਤ ਮੈਡੀਕਲ ਚੈੱਕਅਪ ਕੈਂਪ 15 ਮਾਰਚ ਨੂੰ
Publish Date: Fri, 13 Mar 2026 05:48 PM (IST)
Updated Date: Sat, 14 Mar 2026 04:07 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਸਹਾਰਾ ਸਮਾਜ ਸੇਵਾ ਵੱਲੋਂ ਬੀਐਮਸੀ ਹਸਪਤਾਲ ਬਰਨਾਲਾ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ 15 ਮਾਰਚ ਦਿਨ ਐਤਵਾਰ ਨੂੰ ਬਠਿੰਡਾ– ਚੰਡੀਗੜ੍ਹ ਰੋਡ ‘ਤੇ ਸਥਿਤ ਏਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਰਾ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਬੇਸਹਾਰਿਆਂ ਲਈ ਬਣਾਏ ਜਾਣ ਵਾਲੇ “ਸਹਾਰਾ ਧਾਮ” ਲਈ ਜਗ੍ਹਾ ਖਰੀਦਣ ਦੀ ਖੁਸ਼ੀ ਮੌਕੇ ਇਹ ਕੈਂਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ’ਚ ਬੀਐੱਮਸੀ ਹਸਪਤਾਲ ਬਰਨਾਲਾ ਦੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਡਾ. ਗੁਰਿੰਦਰ ਸਿੰਘ ਮਾਨ (ਹੱਡੀਆਂ, ਜੋੜਾਂ ਅਤੇ ਰੀੜ ਦੀ ਹੱਡੀ ਦੇ ਮਾਹਿਰ), ਡਾ. ਸਿਮਰਪ੍ਰੀਤ ਮਾਨ (ਐਮਡੀ. ਮੈਡੀਸਨ, ਛਾਤੀ ਅਤੇ ਸ਼ੂਗਰ ਰੋਗ ਮਾਹਿਰ), ਡਾ. ਇਸਾਨ ਬਾਂਸਲ (ਐਮਡੀ. ਆਈਸੀਯੂ.), ਅਤੇ ਡਾ. ਰਾਜੀਵ ਚਾਵਲਾ (ਪੀਐਚਡੀ. ਮਾਈਕਰੋਬਾਇਓਲੋਜਿਸਟ ਅਤੇ ਇਨਫੈਕਸ਼ਨ ਕੰਟਰੋਲਰ) ਦੇ ਵਿਸ਼ੇਸ਼ ਉਪਰਾਲੇ ਸਦਕਾ ਇਹ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਡਾ. ਪ੍ਰਵੀਨ ਗਰਗ (ਡੀ.ਐਮ., ਪੇਟ ਅਤੇ ਲੀਵਰ ਰੋਗ ਮਾਹਿਰ), ਡਾ. ਸਾਗਰ ਚਾਵਲਾ (ਈਐਨਟੀ. ਮਾਹਿਰ), ਡਾ. ਜਾਗਰਦੀਪ ਸਿੰਘ (ਐਮਸੀਐਚ., ਪਿਸ਼ਾਬ ਅਤੇ ਗੁਰਦੇ ਰੋਗ ਮਾਹਿਰ), ਡਾ. ਪੰਕਜ ਗੋਇਲ (ਡੀਐਮ., ਦਿਲ ਦੇ ਰੋਗ ਮਾਹਿਰ), ਡਾ. ਨਿਖਲ ਜੋੜਾਂ (ਐਮਐਸ.) ਅਤੇ ਡਾ. ਗੁਰਲੀਨ ਰੰਧਾਵਾ (ਐਮਡੀ. ਆਈਸੀਯੂ.) ਵੀ ਮਰੀਜ਼ਾਂ ਦੀ ਜਾਂਚ ਕਰਨਗੇ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ, ਸ਼ੂਗਰ ਅਤੇ ਈਸੀਜੀ. ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਸਰਜਰੀ ਦੀ ਲੋੜ ਹੋਵੇਗੀ, ਉਨ੍ਹਾਂ ਲਈ ਬੀਐਮਸੀ ਹਸਪਤਾਲ ਬਰਨਾਲਾ ਵਿਖੇ 31 ਮਾਰਚ ਤੱਕ 50 ਫੀਸਦੀ ਤੱਕ ਛੂਟ ਦਿੱਤੀ ਜਾਵੇਗੀ। ਸੰਸਥਾ ਵੱਲੋਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।