ਸੜਕ ਹਾਦਸੇ ਵਿਚ ਸਕੂਟਰੀ ਚਾਲਕ ਦੀ ਮੌਤ
ਸੜਕ ਹਾਦਸੇ ਵਿਚ ਸਕੂਟਰੀ ਚਾਲਕ ਦੀ ਮੌਤ
Publish Date: Fri, 13 Mar 2026 05:26 PM (IST)
Updated Date: Sat, 14 Mar 2026 04:07 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਪਿੰਡ ਕਟਾਰ ਸਿੰਘ ਵਾਲਾ ਵਿਖੇ ਕਾਰ ਅਤੇ ਸਕੂਟਰੀ ਦੀ ਟੱਕਰ ਵਿਚ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨਦੀਪ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਗੁਲਾਬਗੜ੍ਹ ਨੇ ਪੁਲਿਸ ਚੌਂਕੀ ਕੋਟਸ਼ਮੀਰ ਵਿਖੇ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਸ ਦਾ ਪਤੀ ਕਰਮਜੀਤ ਸਿੰਘ ਪਿੰਡ ਗੁਲਾਬਗੜ੍ਹ ਤੋਂ ਸਕੂਟਰੀ ਨੰਬਰ ਪੀਬੀ 03ਏਕਿਯੂ 9975 ’ਤੇ ਸਵਾਰ ਹੋ ਕੇ ਕਟਾਰ ਸਿੰਘ ਵਾਲਾ ਜਾ ਰਿਹਾ ਸੀ ਤਾਂ ਇਕ ਕਾਰ ਚਾਲਕ ਆਪਣੀ ਰਿਟਜ ਕਾਰ ਨੰ: ਪੀਬੀ 23ਆਰ 9677 ਉਸ ਦੀ ਸਕੂਟਰੀ ਵਿਚ ਮਾਰ ਗਿਆ। ਜਿਸ ਨਾਲ ਮੇਰੇ ਪਤੀ ਕਰਮਜੀਤ ਸਿੰਘ 45 ਸਾਲਾਂ ਦੀ ਮੌਤ ਹੋ ਗਈ। ਪੁਲਿਸ ਚੌਂਕੀ ਕੋਟਸ਼ਮੀਰ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।