ਲੜਾਈ ’ਚ ਇਕ ਵਿਅਕਤੀ ਗੰਭੀਰ ਜ਼ਖ਼ਮੀ
ਲੜਾਈ ’ਚ ਇਕ ਵਿਅਕਤੀ ਗੰਭੀਰ ਜ਼ਖ਼ਮੀ
Publish Date: Fri, 13 Mar 2026 05:17 PM (IST)
Updated Date: Sat, 14 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਅਮਰਪੁਰਾ ਬਸਤੀ ਦੀ ਗਲੀ ਨੰਬਰ 3 ’ਚ ਵੀਰਵਾਰ ਰਾਤ ਦੋ ਦੋਸਤਾਂ ਵਿਚਾਲੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ ਦੋਵੇਂ ਦੋਸਤ ਘਰ ’ਚ ਬੈਠੇ ਹੋਏ ਸਨ ਕਿ ਅਚਾਨਕ ਕਿਸੇ ਗੱਲ ਸਬੰਧੀ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ। ਤਕਰਾਰ ਇੰਨੀ ਵੱਧ ਗਈ ਕਿ ਇਕ ਦੋਸਤ ਨੇ ਗੁੱਸੇ ਵਿਚ ਆ ਕੇ ਦੂਜੇ ਦੋਸਤ ’ਤੇ ਹਥੌੜੇ ਨਾਲ ਕਈ ਵਾਰ ਕਰ ਦਿੱਤੇ। ਇਸ ਹਮਲੇ ਦੌਰਾਨ ਪੀੜਤ ਦੀ ਲੱਤ ਟੁੱਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ-ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਸਾਹਿਬ ਸਿੰਘ ਤੇ ਸੁਮਿਤ ਮਹੇਸ਼ਵਰੀ ਐਂਬੂਲੈਂਸ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਸਤਪਾਲ ਸਿੰਘ (56 ਸਾਲ) ਪੁੱਤਰ ਭਾਗ ਸਿੰਘ, ਵਾਸੀ ਗਲੀ ਨੰਬਰ 3 ਅਮਰਪੁਰਾ ਬਸਤੀ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।