ਗਲੀ-ਸੜੀ ਲਾਸ਼ ਦੀ ਹੋਈ ਪਛਾਣ
ਗਲੀ-ਸੜੀ ਲਾਸ਼ ਦੀ ਪਹਿਚਾਣ ਹੋਈ
Publish Date: Fri, 13 Mar 2026 05:16 PM (IST)
Updated Date: Sat, 14 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿਛਲੇ ਕੁਝ ਦਿਨ ਪਹਿਲਾਂ ਪਿੰਡ ਨਰੂਆਣਾ ਦੇ ਧਾਰਮਿਕ ਡੇਰੇ ਦੇ ਨੇੜੇ ਮਿਲੀ ਗਲੀ-ਸੜੀ ਲਾਸ਼ ਦੀ ਪਹਿਚਾਣ ਹੋ ਗਈ ਹੈ। ਇਹ ਲਾਸ਼ ਕੱਤਿਆਂ ਵੱਲੋਂ ਖਾਈ ਹੋਈ ਸੀ ਤੇ ਸਹਾਰਾ ਟੀਮ ਵੱਲੋਂ ਥਾਣਾ ਸਦਰ ਦੀ ਪੁਲਿਸ ਦੀ ਜਾਂਚ ਦੇ ਬਾਅਦ ਹਸਪਤਾਲ ਮੋਰਚਰੀ ਵਿਚ ਭੇਜੀ ਗਈ ਸੀ। ਪੁਲਿਸ ਦੀ ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਉਸਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਸਿਵੀਆ ਵਜੋਂ ਹੋਈ। ਥਾਣਾ ਸਦਰ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਲਾਸ਼ ਦਾ ਪੋਸਟਮਾਰਟਮ ਏਮਜ਼ ਇੰਸਟੀਚਿਊਟ ਵਿਚ ਕਰਵਾਇਆ ਤੇ ਬਾਅਦ ਵਿਚ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪੁਲਿਸ ਅਜੇ ਵੀ ਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੀ ਹੈ।