ਆਂਗਨਵਾੜੀ ਵਰਕਰਾਂ ਨੇ ਮਨਾਇਆ ਓਲੰਪਿਕ ਦਿਵਸ
ਆਂਗਣਵਾੜੀ ਵਰਕਰਾਂ ਨੇ ਓਲੰਪਿਕ ਦਿਵਸ ਮਨਾਇਆ
Publish Date: Fri, 13 Mar 2026 05:14 PM (IST)
Updated Date: Sat, 14 Mar 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਲਾਕ ਭਗਤਾ ਭਾਈ ਵੱਲੋਂ ਸਰਕਲ ਸਲਾਬਤਪੁਰਾ ਅਧੀਨ ਪੈਂਦੇ ਪਿੰਡ ਬਸਤੀ ਸੁਰਜੀਤਪੁਰਾ (ਦਿਆਲਪੁਰਾ ਭਾਈਕਾ) ਵਿਖੇ ਵਿਭਾਗ ਦੇ ਸੁਪਰਵਾਈਜਰ ਮੈਡਮ ਬਿੰਦਰ ਕੌਰ ਦੀ ਅਗਵਾਈ ਵਿਚ ਓਲੰਪਿਕ ਦਿਵਸ ਮਨਾਇਆ ਗਿਆ। ਇਸ ਮੌਕੇ ਸਰਕਲ ਸਲਾਬਤਪੁਰਾ ਦੀਆਂ ਸਮੂਹ ਆਂਗਨਵਾੜੀ ਵਰਕਰਜ਼ ਤੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਮੋਨਿਕਾ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵਰਕਰਾਂ ਨੇ ਮਿਊਜ਼ਿਕਲ ਚੈਅਰ, ਅੰਨ੍ਹਾ ਝੋਟਾ, ਚਮਚੇ ਤੇ ਨਿੰਬੂ ਅਤੇ ਡਾਂਸ ਕਰਕੇ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਮੇਂ ਸੁਪਰਵਾਈਜਰ ਮੈਡਮ ਬਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਜਿੱਥੇ ਸਰੀਰ ਤੰਦਰੁਸਤੀ ਅਤੇ ਚੁਸਤੀ ਮਿਲਦੀ ਹੈ, ਉੁੱਥੇ ਇੱਕਠੇ ਹੋ ਕੇ ਰਹਿਣ ਦਾ ਵੀ ਸੁਨੇਹਾ ਮਿਲਦਾ ਹੈ। ਉਨ੍ਹਾਂ ਨੇ ਆਂਗਨਵਾੜੀ ਸੈਟਰਾਂ ਵਿਚ ਆਉਣ ਵਾਲੇ ਬੱਚੇ ਅਤੇ ਮਾਪਿਆਂ ਨੂੰ ਇਕ ਵਿਸ਼ੇਸ਼ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਰੋਜ਼ ਬੱਚਿਆਂ ਨੂੰ ਸੈਟਰਾਂ ਵਿਚ ਭੇਜਣ, ਇਸ ਨਾਲ ਉਨ੍ਹਾਂ ਦੇ ਸਰੀਰਕ ਅਤੇ ਬੋਧਿਕ ਵਿਕਾਸ ਵਿਚ ਵਾਧਾ ਹੁੰਦਾ ਹੈ ਤੇ ਬੱਚੇ ਹਰ ਰੋਜ਼ ਕੁਝ ਨਵਾਂ ਸਿੱਖ ਕੇ ਜਾਂਦੇ ਹਨ। ਇਸ ਪ੍ਰੋਗਰਾਮ ਦੌਰਾਨ ਸ਼ਿੰਦਰਪਾਲ ਕੌਰ ਦਿਆਲਪੁਰਾ, ਆਰਤੀ ਸ਼ਰਮਾ, ਸ਼ਰਨਜੀਤ ਕੌਰ, ਰੁਪਿੰਦਰ ਕੌਰ, ਜਗਦੀਸ਼ ਕੌਰ, ਪਰਮਜੀਤ ਕੌਰ, ਕਿਰਨਜੀਤ ਕੌਰ, ਸ਼ਿੰਦਰ ਕੌਰ ਬੁਰਜ ਰਾਜਗੜ੍ਹ, ਰਾਣੀ ਕੌਰ, ਡਿੰਪਲ ਰਾਣੀ ਆਦਿ ਵਰਕਰਾਂ ਨੇ ਸ਼ਮੂਲੀਅਤ ਕੀਤੀ।