ਐੱਸਐੱਸਡੀ ਕਾਲਜ ਚੇਂਜ ਮੇਕਰ ਐਵਾਰਡ ਨਾਲ ਸਨਮਾਨਿਤ
ਐੱਸਐੱਸਡੀ ਗਰਲਜ਼ ਕਾਲਜ ਚੇਂਜ ਮੇਕਰ ਐਵਾਰਡ ਨਾਲ ਸਨਮਾਨਤ
Publish Date: Fri, 13 Mar 2026 04:52 PM (IST)
Updated Date: Sat, 14 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਨੂੰ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵੱਲੋਂ ਚੇਂਜ ਮੇਕਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਹ ਪੁਰਸਕਾਰ ਕਾਲਜ ਨੂੰ ਵਾਤਾਵਰਨ ਸੁਰੱਖਿਆ, ਸਮਾਜਿਕ ਭਾਗੀਦਾਰੀ ਤੇ ਸੰਸਥਾਗਤ ਸ੍ਰੇਣੀ ਵਿਚ ਸੰਸਥਾਗਤ ਸੁਧਾਰ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਲਈ ਦਿੱਤਾ। ਦੇਸ਼ ਭਰ ਦੀਆਂ 580 ਤੋਂ ਵੱਧ ਵਿੱਦਿਅਕ ਸੰਸਥਾਵਾਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ, ਸੰਸਥਾ ਨੇ ਵਿਦਿਆਰਥੀਆਂ ਲਈ ਇਕ ਸਾਫ਼, ਸੁਰੱਖਿਅਤ, ਸੁੰਦਰ ਤੇ ਸੁਵਿਧਾਜਨਕ ਵਿੱਦਿਅਕ ਵਾਤਾਵਰਨ ਬਣਾਉਣ ਲਈ ਸ਼ਲਾਘਾਯੋਗ ਯਤਨ ਕੀਤੇ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਕੈਂਪਸ ਨੂੰ ਸਾਫ਼ ਤੇ ਹਰਾ-ਭਰਿਆ ਬਣਾ ਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਕ ਸਕਾਰਾਤਮਕ ਵਾਤਾਵਰਣ ਪ੍ਰਦਾਨ ਕਰਨਾ ਸੀ। ਪ੍ਰਿੰਸੀਪਲ ਨੇ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰਥ ਸ਼ਰਮਾ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।