ਸਿਵਲ ਹਸਪਤਾਲ ’ਚ ਤਿੰਨ ਦਿਨਾਂ ਵਿਸ਼ੇਸ਼ ਕੈਂਪ ਲਾਇਆ
ਸਿਵਲ ਹਸਪਤਾਲ ਵਿਚ ਤਿੰਨ ਦਿਨਾਂ ਵਿਸ਼ੇਸ਼ ਕੈਂਪ ਲਗਾਇਆ
Publish Date: Thu, 12 Mar 2026 05:11 PM (IST)
Updated Date: Thu, 12 Mar 2026 05:12 PM (IST)

ਰਾਮਾਂ ਮੰਡੀ : ਸਿਵਲ ਹਸਪਤਾਲ ਰਾਮਾਂ ਮੰਡੀ ਵੱਲੋਂ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਸਬੰਧੀ ਤਿੰਨ ਦਿਨਾਂ ਦਾ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਾਇਆ ਗਿਆ, ਜੋ ਸਫਲਤਾਪੂਰਵਕ ਸੰਪੰਨ ਹੋਇਆ। ਕੈਂਪ ਦੌਰਾਨ ਕੁੱਲ 49 ਔਰਤਾਂ ਦੇ ਬੱਚੇਦਾਨੀ ਕੈਂਸਰ ਸਬੰਧੀ ਟੈਸਟ ਕੀਤੇ ਗਏ। ਨੇਵੀਗੇਟਰ ਮੀਰਾ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਾ ਵਰਕਰਾਂ, ਲਿੰਕ ਵਰਕਰਾਂ ਅਤੇ ਏਐੱਨਐੱਮ ਦੇ ਪ੍ਰਭਾਵਸ਼ਾਲੀ ਸਹਿਯੋਗ ਨਾਲ ਇਹ ਕੈਂਪ ਕਾਮਯਾਬੀ ਨਾਲ ਮੁਕੰਮਲ ਹੋ ਸਕਿਆ। ਉਨ੍ਹਾਂ ਕਿਹਾ ਕਿ ਔਰਤਾਂ ਵਿੱਚ ਬਿਮਾਰੀ ਪ੍ਰਤੀ ਵਧ ਰਹੀ ਜਾਗਰੂਕਤਾ ਕਾਰਨ ਟੈਸਟ ਕਰਵਾਉਣ ਲਈ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਡਿਵਾਈਸ ਚਾਲਕ ਰਮਨਦੀਪ ਕੌਰ ਨੇ ਦੱਸਿਆ ਕਿ ਜਿਹੜੀਆਂ ਔਰਤਾਂ ਕਿਸੇ ਕਾਰਨ ਕਰ ਕੇ ਇਹ ਟੈਸਟ ਨਹੀਂ ਕਰਵਾ ਸਕੀਆਂ, ਉਹ ਅਗਲੇ ਕੈਂਪ ਦੌਰਾਨ ਸਿਵਲ ਲਾਈਨ ਬਠਿੰਡਾ ਵਿਖੇ ਆਪਣਾ ਟੈਸਟ ਕਰਵਾ ਸਕਦੀਆਂ ਹਨ। ਇਸ ਦੇ ਨਾਲ ਹੀ ਆਈਸੀਟੀਸੀ ਟੀਮ ਤਲਵੰਡੀ ਸਾਬੋ ਵੱਲੋਂ ਨਸ਼ਾ ਮੁਕਤੀ ਕੇਂਦਰ ਵਿਚ ਐੱਚਆਈਵੀ ਸਕ੍ਰੀਨਿੰਗ ਕੈਂਪ ਵੀ ਲਾਇਆ ਗਿਆ। ਟੀਮ ਦੇ ਮੈਂਬਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 857 ਐੱਚਆਈਵੀ ਟੈਸਟ ਕੀਤੇ ਗਏ, ਜਦਕਿ ਹੈਪੇਟਾਈਟਸ ਬੀ ਅਤੇ ਸੀ ਲਈ 254 ਮਰੀਜ਼ਾਂ ਦੀ ਜਾਂਚ ਕੀਤੀ ਗਈ। ਐੱਚਆਈਵੀ. ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਅਗਲੇ ਇਲਾਜ ਲਈ ਏਆਰਟੀ ਸੈਂਟਰ ਬਠਿੰਡਾ ਭੇਜਿਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਸਤਪਾਲ ਸਿੰਘ ਨੇ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਦੀ ਐੱਚਆਈਵੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਉਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਐੱਸਐੱਮਓ ਡਾ. ਸਤਪਾਲ ਸਿੰਘ ਨੇ ਕੈਂਪਾਂ ਨੂੰ ਸਫਲ ਬਣਾਉਣ ਲਈ ਸਿਵਲ ਸਰਜਨ ਡਾ. ਜੋਤੀ ਕੌਸ਼ਲ, ਪ੍ਰੋਗਰਾਮ ਅਫਸਰ ਡਾ. ਕਰਨ ਅਬਰੋਲ, ਜ਼ਿਲ੍ਹਾ ਟੀਬੀ ਅਫਸਰ ਡਾ. ਰੋਜੀ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਬਾਂਸਲ ਦਾ ਧੰਨਵਾਦ ਕੀਤਾ। ਇਸ ਮੌਕੇ ਸਿਵਲ ਹਸਪਤਾਲ ਦੇ ਕਰਮਚਾਰੀ ਵਕੀਲ ਸਿੰਘ, ਸਰਵਨ ਕੁਮਾਰ, ਸੰਦੀਪ ਸਿੰਘ, ਹਰਦੇਵ ਕੌਰ ਅਤੇ ਵੀਰਪਾਲ ਕੌਰ ਆਦਿ ਮੌਜੂਦ ਸਨ।