ਰੂਪ ਸਿੰਘ ਜ਼ੋਨ ਦੇ ਚੇਅਰਮੈਨ ਨਿਯੁਕਤ
ਰੂਪ ਸਿੰਘ ਬੀੜ ਤਲਾਬ ਅਧਿਕਾਰ ਸੰਘਰਸ਼ ਪਾਰਟੀ ਦੇ ਬਰਨਾਲਾ ਜੋਨ ਦੇ ਚੇਅਰਮੈਨ ਨਿਯੁਕਤ
Publish Date: Thu, 12 Mar 2026 05:08 PM (IST)
Updated Date: Thu, 12 Mar 2026 05:09 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਤਹਿਤ ਰੂਪ ਸਿੰਘ ਬੀੜ ਤਲਾਬ (ਸਾਬਕਾ ਪੁਲਿਸ ਅਫਸਰ) ਨੂੰ ਪਾਰਟੀ ਦਾ ਬਰਨਾਲਾ ਜ਼ੋਨ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪਾਰਟੀ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਭਿੰਡਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਕਨਵੀਨਰ ਇੰਜੀਨੀਅਰ ਗੁਰਬਖ਼ਸ਼ ਸਿੰਘ ਸ਼ੇਰਗਿਲ ਦੇ ਨਿਰਦੇਸ਼ਾਂ ਅਨੁਸਾਰ ਰੂਪ ਸਿੰਘ ਬੀੜ ਤਲਾਬ ਨੂੰ ਉਨ੍ਹਾਂ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਕਰ ਕੇ ਬਰਨਾਲਾ ਜ਼ੋਨ ਦਾ ਚੇਅਰਮੈਨ ਨਿਯੁਕਤ ਕਰ ਕੇ ਸਨਮਾਨਿਤ ਕੀਤਾ ਗਿਆ। ਇੰਜੀਨੀਅਰ ਸੁਰਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਪਾਰਟੀ ਦੀ ਵਰਕਿੰਗ ਨੂੰ ਸੁਚਾਰੂ, ਗਤੀਸ਼ੀਲ ਅਤੇ ਮਜ਼ਬੂਤ ਬਣਾਉਣ ਲਈ ਪੰਜਾਬ ਨੂੰ ਪੰਜ ਜ਼ੋਨਾਂ ਵਿਚ ਵੰਡਿਆ ਗਿਆ ਹੈ। ਪਾਰਟੀ ਵੱਲੋਂ ਮਾਝਾ ਅਤੇ ਦੋਆਬਾ ਜ਼ੋਨ ਬਣਾਏ ਗਏ ਹਨ, ਜਦਕਿ ਮਾਲਵਾ ਖੇਤਰ ਨੂੰ ਤਿੰਨ ਜ਼ੋਨਾਂ ਫ਼ਤਿਹਗੜ੍ਹ ਸਾਹਿਬ ਜ਼ੋਨ, ਬਰਨਾਲਾ ਜ਼ੋਨ ਅਤੇ ਫ਼ਰੀਦਕੋਟ ਜ਼ੋਨ ਵਿਚ ਵੰਡਿਆ ਗਿਆ ਹੈ। ਫ਼ਰੀਦਕੋਟ ਜ਼ੋਨ ਦਾ ਚੇਅਰਮੈਨ ਕ੍ਰਿਸ਼ਨ ਸਿੰਘ ਔਲਖ ਅਤੇ ਮਾਝਾ ਜ਼ੋਨ ਦਾ ਚੇਅਰਮੈਨ ਤਰਸੇਮ ਸਿੰਘ ਘੋਗਾ ਸਰਪੰਚ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਜ਼ੋਨ ਅਧੀਨ ਪੰਜ ਜ਼ਿਲ੍ਹੇ ਹੋਣਗੇ ਅਤੇ ਹਰ ਜ਼ੋਨ ਦੀ ਆਪਣੀ ਪਾਰਟੀ ਇਕਾਈ ਹੋਵੇਗੀ, ਜੋ ਸਬੰਧਿਤ ਜ਼ਿਲ੍ਹਿਆਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਏਗੀ। ਇੰਜ. ਭਿੰਡਰ ਨੇ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ’ਤੇ ਆਪਣੇ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਇਸ ਮੌਕੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਤਵੀਰ ਕੌਰ ਮਨਹੇੜਾ, ਜਨਰਲ ਸਕੱਤਰ ਪੰਜਾਬ ਭਰਪੂਰ ਸਿੰਘ ਮੁਕਤਸਰ, ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈਰੂਪਾ ਅਤੇ ਕ੍ਰਿਸ਼ਨ ਸਿੰਘ ਔਲਖ ਚੇਅਰਮੈਨ ਫ਼ਰੀਦਕੋਟ ਜ਼ੋਨ ਸਮੇਤ ਹੋਰ ਆਗੂ ਵੀ ਮੌਜੂਦ ਸਨ।