ਮ੍ਰਿਤਕ ਬਿੱਕਰ ਸਿੱਧੂ ਦੀ ਅਸਥੀਆਂ ਦੱਬ ਕੇ ਲਾਇਆ ਬੂਟਾ
ਮ੍ਰਿਤਕ ਬਿੱਕਰ ਸਿੱਧੂ ਦੀ ਅਸਥੀਆਂ ਦੱਬ ਕੇ ਪੌਦਾ ਲਗਾਇਆ
Publish Date: Thu, 12 Mar 2026 04:46 PM (IST)
Updated Date: Thu, 12 Mar 2026 04:48 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸਥਾਨਕ ਸ਼ਹਿਰ ਦੇ ਸੀਨੀਅਰ ਆਗੂ ਲਖਬੀਰ ਸਿੰਘ ਸਿੱਧੂ ਸਾਬਕਾ ਪੰਚਾਇਤ ਮੈਂਬਰ, ਗੁਰਪਿਆਰ ਸਿੰਘ ਸਿੱਧੂ ਅਤੇ ਗੁਰਲਾਭ ਸਿੰਘ ਸਿੱਧੂ ਦੇ ਭਰਾ ਬਿੱਕਰ ਸਿੰਘ ਸਿੱਧੂ ਦਾ ਪਿਛਲੇ ਦਿਨੀਂ ਕੈਨੇਡਾ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈਕਾ ਵਿਖੇ ਪਾਇਆ ਗਿਆ। ਇਸ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਪਰਿਵਾਰ ਨੇ ਮ੍ਰਿਤਕ ਬਿੱਕਰ ਸਿੰਘ ਸਿੱਧੂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਏ ਅਸਥੀਆਂ ਨੂੰ ਆਪਣੇ ਖੇਤਾਂ ਵਿਚ ਦੱਬ ਕੇ ਬੂਟਾ ਲਾਇਆ ਗਿਆ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਖੇਤਾਂ ਦਾ ਪੁੱਤ ਖੇਤਾਂ ਵਿਚ ਸਮਾ ਗਿਆ ਹੈ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਖੇਤ ਵਿਚ ਬੂਟਾ ਲਾਇਆ ਗਿਆ ਹੈ। ਲਖਵੀਰ ਸਿੰਘ ਸਿੱਧੂ ਕੈਨੇਡਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਿਚ ਅਸਥੀਆਂ ਵਹਾਉਣ ਦੀ ਬਜਾਏ ਆਪਣੇ ਖੇਤਾਂ ਵਿਚ ਦੱਬ ਕੇ ਬੂਟੇ ਲਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪਾਣੀ ਦੀ ਸ਼ੁੱਧਤਾ ਵੀ ਰਹਿੰਦੀ ਹੈ ਅਤੇ ਬੂਟਾ ਵੱਡਾ ਹੋਣ ’ਤੇ ਮ੍ਰਿਤਕ ਪਰਿਵਾਰਕ ਮੈਂਬਰ ਦੀ ਯਾਦ ਤਾਜ਼ਾ ਰਹਿੰਦੀ ਹੈ। ਇਸ ਮੌਕੇ ਗੁਰਪਿਆਰ ਸਿੰਘ ਸਿੱਧੂ, ਬਿੱਕਰ ਸਿੰਘ ਦੀ ਪਤਨੀ ਜਸਵਿੰਦਰ ਕੌਰ, ਦੋਵੇਂ ਪੁੱਤਰ ਹਰਦੀਪ ਸਿੰਘ ਅਤੇ ਹਰਕਿੰਦਰ ਸਿੰਘ, ਗੁਰਚਰਨ ਸਿੰਘ ਸਿੱਧੂ, ਜਸਵਿੰਦਰ ਸਿੰਘ ਸਿੱਧੂ, ਹਰਭਜਨ ਸਿੰਘ ਸਿੱਧੂ, ਗੁਰਵਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਢਿੱਲੋਂ, ਬੱਬਲ ਸਿੱਧੂ, ਕੇਵਲ ਸਿੰਘ ਨੰਬਰਦਾਰ ਕੋਠਾ ਗੁਰੂ ਆਦਿ ਹਾਜ਼ਰ ਸਨ।