ਜੈਨ ਗਰਲਜ਼ ਕਾਲਜ ’ਚ ਲਾਇਆ ਇਕ ਦਿਨਾ ਕੈਂਪ
ਜੈਨ ਗਰਲਜ਼ ਕਾਲਜ ਵਿਖੇ ਇਕ ਰੋਜ਼ਾ ਵਿਸ਼ੇਸ਼ ਕੈਂਪ ਲਾਇਆ
Publish Date: Wed, 11 Mar 2026 06:04 PM (IST)
Updated Date: Thu, 12 Mar 2026 04:06 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਤਪਾਚਾਰੀਆ ਹੇਮ ਕੁੰਵਰ ਆਰਐਲਡੀ ਜੈਨ ਗਰਲਜ਼ ਕਾਲਜ ਰਾਮਾਂ ਮੰਡੀ ਵਿਚ ਐਨਐਸਐਸ ਵਲੰਟੀਅਰਜ਼ ਵੱਲੋਂ ਇਕ ਰੋਜ਼ਾ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਕਾਲਜ ਦੇ ਖੇਡ ਮੈਦਾਨ, ਬਗੀਚਿਆਂ ਅਤੇ ਪੂਰੇ ਕੈਂਪਸ ਵਿਚ ਸਫਾਈ ਮੁਹਿੰਮ ਚਲਾਈ। ਕੈਂਪ ਦੌਰਾਨ ਕਾਲਜ ਦੀ ਪ੍ਰਿੰਸੀਪਲ ਪ੍ਰੋ. ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਨਐਸਐਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਲੰਟੀਅਰਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਫ਼–ਸੁਥਰਾ ਵਾਤਾਵਰਣ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਕਾਲਜ, ਘਰ ਅਤੇ ਆਲੇ–ਦੁਆਲੇ ਦੀ ਸਫਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕਲਚਰਲ ਗਤੀਵਿਧੀਆਂ ਵਿਚ ਵੀ ਭਾਗ ਲਿਆ। ਗੀਤ, ਕਵਿਤਾਵਾਂ ਅਤੇ ਡਾਂਸ ਰਾਹੀਂ ਉਨ੍ਹਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਾਲਜ ਮੈਨੇਜਮੈਂਟ ਵੱਲੋਂ ਵਲੰਟੀਅਰਜ਼ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਮੂਹ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ। ਐਨਐਸਐਸ ਕੈਂਪ ਨੇ ਵਿਦਿਆਰਥੀਆਂ ਵਿਚ ਸਮਾਜ ਸੇਵਾ ਅਤੇ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।