ਹਨੂੰਮਾਨ ਚਾਲੀਸਾ ਦੇ ਪਾਠ ਉਪਰੰਤ ਦਿੱਤਾ ਪ੍ਰਸ਼ਾਦ
ਹਨੂੰਮਾਨ ਚਾਲੀਸਾ ਦਾ ਹਫ਼ਤਾਵਾਰੀ ਸਮੂਹਿਕ ਪਾਠ ਕੀਤਾ
Publish Date: Wed, 11 Mar 2026 04:54 PM (IST)
Updated Date: Thu, 12 Mar 2026 04:01 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਵੱਲੋਂ ਡਾ ਵਿਪਿਨ ਚੰਦਰ ਦੀ ਅਗਵਾਈ ਹੇਠ ਮੌੜ ਮੰਡੀ ਦੇ ਬੋਹੜ ਵਾਲਾ ਚੌਕ ਵਿਖੇ ਹਫ਼ਤਾਵਾਰੀ ਸਮੂਹਿਕ ਹਨੂੰਮਾਨ ਚਾਲੀਸਾ ਪਾਠ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਕੀਰਤਨ ਮੰਡਲੀ ਵੱਲੋਂ ਸ਼੍ਰੀਗਣੇਸ਼ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਇਸ ਮੌਕੇ ਕਥਾਵਾਚਕ ਪੰਡਤ ਮਦਨ ਲਾਲ ਸ਼ਾਸਤਰੀ ਨੇ ਵੀ ਸ਼ਿਰਕਤ ਕੀਤੀ ਅਤੇ ਗਊ ਸੇਵਾ ਦੀ ਮਹੱਤਤਾ ਬਾਰੇ ਸੰਗਤ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਦੀ ਸਮਾਪਤੀ ਆਰਤੀ ਕਰਨ ਤੇ ਮੌਜੂਦ ਸੰਗਤ ’ਚ ਪ੍ਰਸ਼ਾਦ ਅਤੁੱਟ ਵਰਤਾਇਆ। ਪ੍ਰੋਗਰਾਮ ’ਚ ਨੀਰਜ਼ ਗੋਇਲ, ਸੁਨੀਲ ਕੁਮਾਰ ਸੰਨੀ, ਭਾਵਿਕ, ਸਮਿਤ, ਕੇਵਲ, ਹੈਪੀ ਸ਼ਰਮਾ, ਪਵਨ ਕੁਮਾਰ, ਪਰਗਟ ਸਿੰਗਲਾ ,ਖੰਡੀ ਸ਼ਰਮਾ, ਰਜਿੰਦਰ ਕੁਮਾਰ, ਬਬਲੂ ਸ਼ਰਮਾ, ਭਾਨੂ ਗਰਗ, ਪ੍ਰਦੀਪ ਜਿੰਦਲ, ਹੈਪੀ ਜਿੰਦਲ, ਤੇਜਿੰਦਰ ਸ਼ਰਮਾ, ਵਿਪਨ ਗਰਗ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਰਾਮ ਭਗਤ ਮੌਜੂਦ ਸਨ।