ਈਐੱਸਆਈਸੀ ਦਾ 75ਵਾਂ ਸਥਾਪਨਾ ਦਿਹਾੜਾ ਮਨਾਇਆ
ਈਐਸਆਈਸੀ ਦੇ 75ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼ ਸੇਵਾ ਪਦਰਵਾੜਾ ਮਨਾਇਆ
Publish Date: Wed, 11 Mar 2026 04:44 PM (IST)
Updated Date: Thu, 12 Mar 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਰਮਚਾਰੀ ਰਾਜ ਬੀਮਾ ਨਿਗਮ ਨੇ ਆਪਣੇ 75ਵੇਂ ਸਥਾਪਨਾ ਦਿਵਸ ਦੇ ਮੌਕੇ ਬਠਿੰਡਾ ਵਿਚ ਵਿਸ਼ੇਸ਼ ਸੇਵਾ ਪੰਦਰਵਾੜਾ ਮਨਾਇਆ। ਇਸ ਪੰਦਰਵਾੜੇ ਦੌਰਾਨ ਬਠਿੰਡਾ ਸ਼ਾਖਾ ਦਫ਼ਤਰ ਵੱਲੋਂ ਕਈ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ’ਚ ਵਿਸ਼ੇਸ਼ ਮੈਡੀਕਲ ਕੈਂਪ, ਸੁਵਿਧਾ ਸਮਾਗਮ, ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਸਹਿਯੋਗ ਨਾਲ “ਨਿਧੀ ਤੁਹਾਡੇ ਨਜ਼ਦੀਕ” ਪ੍ਰੋਗਰਾਮ ਤੇ ਸਫ਼ਾਈ ਮੁਹਿੰਮ ਸ਼ਾਮਲ ਸਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ, ਮਾਲਕ, ਬੀਮਾਕ੍ਰਿਤ ਵਿਅਕਤੀ ਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ਼ਾਖਾ ਦਫ਼ਤਰ ਦੇ ਮੈਨੇਜਰ ਤਰਸੇਮ ਬਾਬੂ, ਬੀਮਾ ਮੈਡੀਕਲ ਅਫ਼ਸਰ ਡਾ. ਖੁਸ਼ਪ੍ਰੀਤ ਕੌਰ ਅਤੇ ਮੈਡੀਕਲ ਅਫ਼ਸਰ ਡਾ. ਗਗਨ ਧਾਲੀਵਾਲ ਨੇ ਹਾਜ਼ਰੀਨ ਨੂੰ ਨਿਗਮ ਵੱਲੋਂ ਪ੍ਰਦਾਨ ਕੀਤੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਤੇ ਲਾਭਾਂ ਬਾਰੇ ਜਾਣੂ ਕਰਵਾਇਆ। ਬਠਿੰਡਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਨੁਮਾਇੰਦੇ, ਨਿਯੋਜਕ ਪ੍ਰਤੀਨਿਧੀ ਅਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸੁਵਿਧਾ ਸਮਾਗਮ ਦੌਰਾਨ ਬੀਮਾਕ੍ਰਿਤ ਵਿਅਕਤੀਆਂ ਦੀਆਂ ਚਿੰਤਾਵਾਂ ਸੁਣੀਆਂ ਤੇ ਉਨ੍ਹਾਂ ਨੂੰ ਢੁੱਕਵੀਂ ਸਲਾਹ ਦਿੱਤੀ ਗਈ। ਮੈਡੀਕਲ ਕੈਂਪ ’ਚ ਮੁਲਾਜ਼ਮਾਂ ਤੇ ਉਨ੍ਹਾਂ ਦੇ ਆਸ਼੍ਰਿਤਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਸ਼ਾਖਾ ਸਟਾਫ ਨੇ ਭਰੋਸਾ ਦਿਵਾਇਆ ਕਿ ਨਿਗਮ ਦੇ ਲਾਭਾਂ ਨੂੰ ਲੈਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਕਰਮਚਾਰੀ ਰਾਜ ਬੀਮਾ ਯੋਜਨਾ ਕਰਮਚਾਰੀਆਂ ਲਈ ਮਹੱਤਵਪੂਰਨ ਸਮਾਜਿਕ ਸੁਰੱਖਿਆ ਯੋਜਨਾ ਹੈ, ਜੋ ਡਾਕਟਰੀ ਸਹੂਲਤ, ਬੀਮਾ ਤੇ ਹੋਰ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ।