ਡੀਏਵੀ ਕਾਲਜ ’ਚ ਕਰਵਾਇਆ ਸੱਭਿਆਚਾਰਕ ਮੇਲਾ
ਡੀਏਵੀ ਕਾਲਜ ਵਿਚ ਸੱਭਿਆਚਾਰਕ ਮੇਲਾ ਕਰਵਾਇਆ
Publish Date: Wed, 11 Mar 2026 04:25 PM (IST)
Updated Date: Thu, 12 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਨੇ ਹਿੰਦੀ ਵਿਭਾਗ ਅਤੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਸੱਭਿਆਚਾਰਕ ਮੇਲਾ ਕਰਵਾਇਆ। ਮੇਲੇ ਦਾ ਵਿਸ਼ਾ “ਵਿਆਹ ਸਮਾਗਮ ਦੀਆਂ ਵੱਖ-ਵੱਖ ਪਰੰਪਰਾਵਾਂ” ਸੀ, ਜਿਸਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ ਤੇ ਰਵਾਇਤੀ ਵਿਰਾਸਤ ਨਾਲ ਜੋੜਨਾ ਸੀ। ਸਮਾਗਮ ਦੌਰਾਨ ਦਸਤਾਰ ਬੰਨ੍ਹਣ ਤੇ ਮਹਿੰਦੀ ਮੁਕਾਬਲੇ ਕਰਵਾਏ। ਮਹਿੰਦੀ ਮੁਕਾਬਲੇ ’ਚ ਪਹਿਲਾ ਇਨਾਮ ਗੌਰੀ (ਬੀਕਾਮ ਭਾਗ ਦੂਜਾ), ਦੂਜਾ ਇਨਾਮ ਸੁਮਨ (ਬੀਏ. ਭਾਗ ਤੀਜਾ) ਤੇ ਤੀਜਾ ਇਨਾਮ ਹਰਮਨ ਕੌਰ (ਡੀਸੀਏ) ਨੂੰ ਦਿੱਤਾ ਗਿਆ। ਦਸਤਾਰ ਮੁਕਾਬਲੇ ਵਿਚ ਪਹਿਲਾ ਇਨਾਮ ਜਸ਼ਨਦੀਪ ਸਿੰਘ, ਦੂਜਾ ਅਰਮਾਨਦੀਪ ਸਿੰਘ ਅਤੇ ਤੀਜਾ ਰਣਦੀਪ ਸਿੰਘ ਨੇ ਪ੍ਰਾਪਤ ਕੀਤਾ। ਮੁੱਖ ਮਹਿਮਾਨਾਂ ਵਿਚ ਡਾ. ਰਾਜੀਵ ਸੂਦ (ਵਾਈਸ ਚਾਂਸਲਰ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ), ਐੱਮਐੱਲ ਅਰੋੜਾ, ਡਾ. ਕਵਿਤਾ ਸ਼ਰਮਾ ਅਤੇ ਡਾ. ਕੇਕੇ ਨੌਹਰੀਆ ਸ਼ਾਮਲ ਸਨ। ਸੱਭਿਆਚਾਰਕ ਪ੍ਰਦਰਸ਼ਨੀ ਲਈ ਸੰਗੀਤ, ਰਸਾਇਣ ਅਤੇ ਕੰਪਿਊਟਰ ਵਿਭਾਗਾਂ ਨੂੰ ਇਨਾਮ ਮਿਲਿਆ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਸੱਭਿਆਚਾਰਕ ਕਦਰਾਂ ਨਾਲ ਜੋੜਨ ਵਿਚ ਮੱਦਦਗਾਰ ਸਾਬਿਤ ਹੁੰਦੇ ਹਨ। ਉਨ੍ਹਾਂ ਨੇ ਯੁਵਕ ਭਲਾਈ ਵਿਭਾਗ ਤੇ ਹਿੰਦੀ ਵਿਭਾਗ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।