ਮੌੜ ਦਫ਼ਤਰ ’ਚ ਸ੍ਰੀ ਅਖੰਡ ਪਾਠ ਸਾਹਿਬ ਦਾ ਕਰਵਾਇਆ ਪ੍ਰਕਾਸ਼
ਮੌੜ ਦਫ਼ਤਰ ਦੀ ਆਰੰਭਤਾ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾ ਰਹੇ ਹਨ
Publish Date: Tue, 10 Mar 2026 06:10 PM (IST)
Updated Date: Wed, 11 Mar 2026 04:09 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ ਕਾਂਗਰਸ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਹਲਕਾ ਮੌੜ ਅੰਦਰ ਆਪਣੀ ਸਰਗਰਮੀ ਨੂੰ ਵਧਾਉਂਦੇ ਹੋਏ ਹਲਕੇ ਅੰਦਰ ਲੋਕਾਂ ਨਾਲ ਆਪਣਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮੌੜ ਹਲਕੇ ਦੇ ਲੋਕਾਂ ਨੂੰ ਦਿਲੋਂ ਚਾਹੁੰਦੇ ਹਨ ਤੇ ਲੋਕ ਵੀ ਉਨ੍ਹਾਂ ਨੂੰ ਬੜਾ ਮਾਣ ਸਤਿਕਾਰ ਦਿੰਦੇ ਹਨ। ਉਹ ਹਮੇਸ਼ਾ ਮੌੜ ਹਲਕੇ ਦੇ ਲੋਕਾਂ ਨਾਲ ਖੁਸ਼ੀ ਤੇ ਗਮੀ ਵਿੱਚ ਹਮੇਸ਼ਾ ਖੜ੍ਹੇ ਹਨ ਤੇ ਅੱਗੇ ਤੋਂ ਵੀ ਉਹ ਖੜ੍ਹੇ ਰਹਿਣਗੇ, ਜਿਸ ਕਾਰਨ ਪਾਰਟੀ ਨਾਲ ਸਬੰਧਤ ਪ੍ਰੋਗਰਾਮਾਂ ਤੋਂ ਇਲਾਵਾ ਨਿੱਜੀ ਪ੍ਰੋਗਰਾਮਾਂ ਵਿਚ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਲੋਕਾਂ ਨਾਲ ਨੇੜਤਾ ਵਧਾਉਣ ਤੇ ਲੋਕਾਂ ਦੇ ਕੰਮਾਂ ਕਾਰਾਂ ਨੂੰ ਹੋਰ ਸੌਖਾ ਬਣਾਉਣ ਲਈ ਉਨ੍ਹਾਂ ਵੱਲੋਂ ਮੌੜ ਮੰਡੀ ਅੰਦਰ ਹੀ ਆਪਣਾ ਦਫਤਰ ਵੀ ਬਣਾਇਆ ਗਿਆ ਹੈ। ਆਪਣੇ ਨਵੇਂ ਦਫਤਰ-ਕਮ-ਰਿਹਾਇਸ਼ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌੜ ਮੰਡੀ ਅੰਦਰ ਹੀ ਆਪਣਾ ਦਫਤਰ ਅਤੇ ਰਿਹਾਇਸ਼ ਬਣਾਈ ਗਈ ਹੈ ਤਾਂ ਜੋ ਵਰਕਰਾਂ ਅਤੇ ਆਮ ਲੋਕਾਂ ਨਾਲ ਰਾਬਤਾ ਸੌਖਾ ਹੋ ਸਕੇ। ਨਵੇਂ ਦਫਤਰ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ 13 ਮਾਰਚ ਨੂੰ ਪ੍ਰਕਾਸ਼ ਕਰਵਾਏ ਜਾਣਗੇ, ਜਿੰਨ੍ਹਾਂ ਦਾ ਭੋਗ 15 ਮਾਰਚ ਨੂੰ ਪਾਇਆ ਜਾਵੇਗਾ। ਇਸ ਮੌਕੇ ਸਮੁੱਚੀ ਕਾਂਗਰਸ ਦੇ ਵਰਕਰ ਅਤੇ ਲੀਡਰਸਿਪ ਤੋਂ ਇਲਾਵਾ ਹਲਕੇ ਦੇ ਭੋਗ ਸਮਾਗਮ ਤੇ ਦਫਤਰ ਦੇ ਉਦਘਾਟਨ ਮੌਕੇ ਪਹੁੰਣਗੇ। ਇਸ ਮੌਕੇ ਉਨ੍ਹਾਂ ਨਾਲ ਦਵਿੰਦਰਪਾਲ ਸਿੰਘ ਨੱਤ, ਤੀਰਥ ਸਿੰਗਲਾ, ਕੁਲਵੰਤ ਸਿੰਘ ਸ਼ਹਿਰੀ ਪ੍ਰਧਾਨ, ਬਲਕਾਰਾ ਸਿੰਘ ਮੌੜ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।