ਸੂਬੇ ਦਾ ਬਜਟ ਲੋਕ ਵਿਰੋਧੀ ਤੇ ਵੋਟਾਂ ਖਿੱਚਣ ਵਾਲਾ : ਜੀਤਮਹਿੰਦਰ ਸਿੱਧੂ
ਮਾਨ ਸਰਕਾਰ ਦਾ ਬਜ਼ਟ ਲੋਕ ਵਿਰੋਧੀ ਤੇ ਵੋਟਾਂ ਖਿੱਚਣ ਵਾਲਾ: ਜੀਤਮਹਿੰਦਰ ਸਿੰਘ ਸਿੱਧੂ
Publish Date: Tue, 10 Mar 2026 05:30 PM (IST)
Updated Date: Wed, 11 Mar 2026 04:06 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ 5ਵਾਂ ਅਤੇ ਆਖਰੀ ਪੇਸ਼ ਕੀਤੇ ਗਏ ਬਜਟ ਦਾ ਸਖ਼ਤ ਵਿਰੋਧ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਲੋਕ ਵਿਰੋਧੀ ਅਤੇ ਵੋਟਾਂ ਖਿੱਚਣ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਹੁਣ ਵਾਅਦਿਆਂ ਨੂੰ ਪੂਰਾ ਕਰਨ ਲਈ ਬਿਆਨਬਾਜ਼ੀ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਪੰਜਾਬ ਬਜਟ ਵਿਚ ਔਰਤਾਂ ਨੂੰ 1000 ਰੁਪਏ ਦੇਣ ਵਾਲੀ ਸਕੀਮ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਸਾਢੇ 4 ਸਾਲ ਬਾਅਦ ਇਸ ਸਕੀਮ ਦਾ ਐਲਾਨ ਹੋਇਆ ਹੈ, ਤਾਂ ਇਸ ਨੂੰ ਕਲੀਅਰ ਕਰਨ ਕਿ ਸਰਕਾਰ ਪਿਛਲੇ ਸਾਲਾਂ ਦਾ ਵੀ ਮਿਲਾ ਕੇ ਔਰਤਾਂ ਨੂੰ ਦੇਣਗੇ ਜਾਂ ਨਹੀਂ ? ਉਨ੍ਹਾਂ ਕਿਹਾ ਕਿ ਤੁਸੀਂ ਤਾਂ ਰਜਿਸਟ੍ਰੇਸ਼ਨ ਕਰਨ ਦੇ ਚੱਕਰ ਵਿੱਚ 2-3 ਮਹੀਨੇ ਹੋਰ ਲੈ ਲਏ। ਇਹ ਤਾਂ ਚੋਣ ਸਟੰਟ ਹੈ। ਪਰ ਪੰਜਾਬ ਦੀਆਂ ਮਾਵਾਂ ਭੈਣਾਂ ,ਧੀਆਂ ਹੁਣ ਇਸ ਚੋਣ ਸਟੰਟ ਵਿੱਚ ਨਹੀਂ ਆਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਗਲਤੀ ਨਾਲ ਝੂਠੇ ਬੰਦਿਆਂ ਦੀ ਸਰਕਾਰ ਬਣਾ ਲਈ। ਹੁਣ ਪੰਜਾਬ ਦੇ ਲੋਕ ਇਸ ਝੂਠੇ ਬਦਲਾਅ ਦੀ ਸਿਆਸਤ ਵਿਚ ਨਹੀਂ ਆਉਣਗੇ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਜੇਤੂ ਬਣਾਕੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ।ਇਸ ਮੌਕੇ ਲਾਭ ਸਿੰਘ ਮੌੜ, ਕੁਲਵੰਤ ਸਿੰਘ ਸ਼ਹਿਰੀ ਪ੍ਰਧਾਨ ਮੌੜ, ਕੇਵਲ ਸਿੰਘ, ਰਜੇਸ਼ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਅਮਰਜੀਤ ਸਿੰਘ ਚੀਮਾ, ਬਲਕਾਰ ਸਿੰਘ ਮੌੜ, ਅਸ਼ੋਕ ਕੁਮਾਰ ਮੌੜ, ਬਿੱਕਰ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਕਾਂਗਰਸੀ ਵਰਕਰ ਮੌਜੂਦ ਸਨ।