‘ਰੁੱਖ ਤੇ ਜੀਵਨ” ਵਿਸ਼ੇ ’ਤੇ ਲਾਈ ਪ੍ਰਦਰਸ਼ਨੀ
ਸੁਸ਼ਾਂਤ ਸਿਟੀ ਵਿਚ “ਰੁੱਖ ਤੇ ਜੀਵਨ” ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ
Publish Date: Tue, 10 Mar 2026 05:28 PM (IST)
Updated Date: Wed, 11 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਾਤਾਵਰਨ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ “ਰੁੱਖ ਤੇ ਜੀਵਨ” ਵਿਸ਼ੇ ’ਤੇ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਸ੍ਰੀ ਸਨਾਤਨ ਮੰਚ ਵੱਲੋਂ ਟਰੀ ਲਵਰਜ ਸੁਸਾਇਟੀ ਬਠਿੰਡਾ ਅਤੇ ਰਾਸ਼ਟਰੀ ਸੰਵਮ ਸੇਵਕ ਸੰਘ ਦੇ ਸਹਿਯੋਗ ਨਾਲ ਸੁਸ਼ਾਂਤ ਸਿਟੀ-2 ਵਿਚ ਕਰਵਾਈ ਗਈ। ਇਸ ਦਾ ਆਯੋਜਨ ਵਾਤਾਵਰਨ ਪ੍ਰੇਮੀ ਰਮੇਸ਼ ਗੁਪਤਾ, ਵੀਨਾ ਰਾਣੀ ਅਤੇ ਅਸ਼ੋਕ ਮਿੱਤਲ ਵੱਲੋਂ ਕੀਤਾ ਗਿਆ। ਇਸ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਮਾਡਲਾਂ ਅਤੇ ਚਾਰਟਾਂ ਰਾਹੀਂ ਸਮਝਾਇਆ ਗਿਆ ਕਿ ਹਰ ਵਿਅਕਤੀ ਘੱਟੋ-ਘੱਟ ਚਾਰ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰੇ—ਇੱਕ ਆਪਣੇ ਜਨਮਦਿਨ ’ਤੇ, ਇੱਕ ਵਿਆਹ ਜਾਂ ਵਿਆਹ ਦੀ ਵਰ੍ਹੇਗੰਢ ’ਤੇ ਅਤੇ ਇੱਕ-ਇੱਕ ਆਪਣੇ ਬੱਚਿਆਂ ਦੇ ਜਨਮ ਦਿਨ ’ਤੇ—ਤਾਂ ਜੋ ਰੁੱਖਾਂ ਦੀ ਘਾਟ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਨੂੰ ਰੋਕਿਆ ਜਾ ਸਕੇ। ਪ੍ਰਦਰਸ਼ਨੀ ਵਿਚ ਘਰਾਂ ਅੰਦਰ ਲਗਾਏ ਜਾਣ ਵਾਲੇ ਬੂਟਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰਦਰਸ਼ਨੀ ਵਿੱਚ ਵਰਤੀ ਹੋਈ ਚਾਹ ਪੱਤੀ, ਕੇਲੇ ਦੇ ਛਿਲਕੇ ਅਤੇ ਬੂਟਿਆਂ ਦੀ ਰਹਿੰਦ-ਖੂੰਹਦ ਨੂੰ ਖਾਦ ਵਜੋਂ ਵਰਤਣ ਦੇ ਤਰੀਕੇ ਵੀ ਦਿਖਾਏ ਗਏ। ਇਸ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਵਿੱਚ ਸਲਿਲ ਬਾਂਸਲ, ਦਿਨੇਸ਼ ਗੋਇਲ, ਜਤਿੰਦਰ ਸ਼ਰਮਾ, ਸਰਬਜੀਤ ਸਿੰਘ, ਕੁਲਭੂਸ਼ਨ ਜਿੰਦਲ, ਅਸ਼ੋਕ ਮਾਲਵਾ ਅਤੇ ਪ੍ਰੇਮ ਸਾਗਰ ਦਾ ਵਿਸ਼ੇਸ਼ ਯੋਗਦਾਨ ਰਿਹਾ।