ਆਕਸਫੋਰਡ ਸਕੂਲ ਦੇ ਪ੍ਰਿਆਸ਼ ਬਾਂਸਲ ਨੇ ਮਾਰੀਆਂ ਮੱਲਾਂ
ਆਕਸਫੋਰਡ ਸਕੂਲ ਦੇ ਪ੍ਰਿਆਸ਼ ਬਾਂਸਲ ਨੇ ਮਾਰੀਆਂ ਮੱਲਾਂ
Publish Date: Tue, 10 Mar 2026 04:56 PM (IST)
Updated Date: Wed, 11 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਦਾ ਨਾਮ ਰੌਸ਼ਨ ਕਰਦੇ ਹੋਏ ਸਕੂਲ ਦੇ ਇਕ ਹੋਣਹਾਰ ਵਿਦਿਆਰਥੀ ਨੇ ਆਪਣੀ ਨਵੀਂ ਸੋਚ ਅਤੇ ਮਿਹਨਤ ਦੇ ਬਲਬੂਤੇ ਅਠਲ਼ (ਅਟਲ ਟਿੰਕਰਿੰਗ ਲੈਬ) ਪ੍ਰੋਜੈਕਟ ਰਾਹੀਂ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। ‘ਗੌਰਮਿੰਟ ਆਫ਼ ਇੰਡੀਆ ਮਨਿਸਟਰੀ ਆਫ਼ ਸਾਇੰਸ ਅਤੇ ਤਕਨਾਲੋਜੀ, ਡਿਪਾਰਟਮੈਂਟ ਆਫ਼ ਸਾਇੰਸ ਤੇ ਤਕਨਾਲੋਜੀ ਦਿੱਲੀ ਵੱਲੋਂ ਹਰ ਸਾਲ ਕੁਝ ਅਜਿਹੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ, ਜੋ ਸਾਇੰਸ ਦੇ ਖੇਤਰ ਵਿਚ ਵਿਲੱਖਣ ਭੂਮਿਕਾ ਨਿਭਾਉਂਦੇ ਹੋਏ ਅਜਿਹੇ ਪ੍ਰੋਜੈਕਟ ਤਿਆਰ ਕਰਦੇ ਹਨ। ਉਨ੍ਹਾਂ ਵੱਲੋਂ ਸ਼ੈਸਨ 2025-26 ਲਈ ਆਕਸਫੋਰਡ ਸਕੂਲ ਭਗਤਾ ਦੇ ਵਿਦਿਆਰਥੀ ਪ੍ਰਿਆਸ਼ ਬਾਂਸਲ ਵਾਸੀ ਭਗਤਾ ਭਾਈਕਾ ਦੀ ਚੋਣ ਹੋਈ ਹੈ। ਇਸ ਵਿਦਿਆਰਥੀ ਨੇ ਆਪਣੇ ਪ੍ਰੋਜੈਕਟ ਦੀ ਥਿਊਰੀ ਨੂੰ ਆਨਲਾਈਨ ਹੀ ਇਸ ਸੰਸਥਾ ਨੂੰ ਜਮ੍ਹਾਂ ਕਰਵਾਇਆ ਸੀ। ਅਟਲ ਟਿੰਕਰਿੰਗ ਲੈਬ’ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਨੇ ਦੱਸਿਆ ਕਿ ਪ੍ਰਿਆਸ਼ ਬਾਂਸਲ ਨੇ “ਬਿਲਡ ਇਕਸਟਰੈਕਟਿੰਗ ਹਾਈ ਐਨਰਜ਼ੀ ਫਰਾਮ ਫੇਜ਼ ਸ਼ਿਫਟ ਇਨ ਵਾਟਰ” ਦਾ ਪ੍ਰੋਜੈਕਟ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸਰਕਾਰ ਵੱਲੋਂ ਦਿੱਤੀ ਮਿਤੀ ਦੇ ਅਨੁਸਾਰ ਬਠਿੰਡਾ ਵਿਖੇ ਡਿਸਪਲੇਅ ਕੀਤੇ ਜਾਵੇਗਾ। ਵਰਣਨਯੋਗ ਹੈ ਕਿ ਦਿੱਲੀ ਦੀ ਇਸ ਸੰਸਥਾ ਵੱਲੋਂ 10,000 ਰੁਪਏ ਦੀ ਰਾਸ਼ੀ ਇਸ ਵਿਦਿਆਰਥੀ ਦਾ ਹੌਸਲਾ ਅਫਜਾਈ ਕਰਦੇ ਹੋਏ ਉਸ ਦੇ ਬੈਂਕ ਖ਼ਾਤੇ ਰਾਹੀ ਇਨਾਮ ਵਜੋਂ ਭੇਜੇ ਸਨ ਤਾਂ ਜੋ ਉਹ ਇਸ ਪ੍ਰਜੈਂਕਟ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਸਕੇ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਲੈਬ ਇੰਚਾਰਜ ਨੂੰ ਵੀ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਅਤੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਵਿਦਿਆਰਥੀ ਪ੍ਰਿਆਸ਼ ਬਾਂਸਲ ਨੂੰ ਵਧਾਈ ਅਤੇ ਹੱਲਾ-ਸ਼ੇਰੀ ਦਿੰਦੇ ਹੋਏ ਦੂਜੇ ਵਿਦਿਆਰਥੀਆਂ ਨੂੰ ਵੀ ਸਾਇੰਸ ਦੇ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਗਿਆਨ ਵਧਾਉ ਪ੍ਰੋਗਗਾਮਾਂ ਵਿੱਚ ਹਰ ਸਮੇ ਹਰ ਪ੍ਰਕਾਰ ਦੇ ਸਹਿਯੋਗ ਲਈ ਉਹ ਹਮੇਸ਼ਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਟੀਮ ਨਾਲ ਖੜ੍ਹੇ ਹਨ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ ਨੇ ਵੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।