ਗੁਰੂ ਰਾਮਦਾਸ ਹਸਪਤਾਲ ’ਚ ਮੁਫ਼ਤ ਬਦਲਿਆ ਗੋਡਾ
ਗੁਰੂ ਰਾਮਦਾਸ ਹਸਪਤਾਲ ਨੇ ਮੁਫ਼ਤ ਵਿੱਚ ਬਦਲਿਆ ਗੋਡਾ
Publish Date: Tue, 10 Mar 2026 04:52 PM (IST)
Updated Date: Wed, 11 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਬੀਬੀ ਵਾਲਾ ਚੌਂਕ ਵਿਖੇ ਸਥਿਤ ਗੁਰੂ ਰਾਮਦਾਸ ਹਸਪਤਾਲ ਨੇ ਇਕ ਗਰੀਬ ਤੇ ਲੋੜਵੰਦ ਔਰਤ ਵਿੱਦਿਆ ਦੇਵੀ ਵਾਸੀ ਬਠਿੰਡਾ ਦਾ ਗੋਡਾ ਬਿਲਕੁਲ ਮੁਫ਼ਤ ਵਿਚ ਬਦਲ ਕੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ l ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ. ਗੁਰਮੇਲ ਸਿੰਘ, ਡਾ. ਸ਼ਾਮ ਲਾਲ ਠੁਕਰਾਲ ਤੇ ਡਾ. ਅਮਨ ਸਿੰਗਲਾ ਨੇ ਦੱਸਿਆ ਕਿ ਹੱਡੀਆਂ ਤੇ ਜੋੜਾਂ ਦੇ ਮਾਹਿਰ ਤੇ ਪ੍ਰਸਿੱਧ ਡਾ. ਵਰਿੰਦਰਪਾਲ ਸਿੰਘ ਠਾਕੁਰ ਨੇ ਇਹ ਗੋਡਾ ਬਦਲਣ ਪਿੱਛੋਂ ਅੱਜ ਉਸ ਮਰੀਜ਼ ਨੂੰ ਸਹੀ ਹਾਲਤ ਵਿੱਚ ਚੱਲਦਾ ਕਰਕੇ ਹਸਪਤਾਲ ਤੋਂ ਛੁੱਟੀ ਦਿੱਤੀ ਹੈ। ਸਰਬੱਤ ਦੇ ਭਲੇ ਦੇ ਸੰਦੇਸ਼ ਤੋਂ ਸੇਧ ਲੈ ਕੇ ਡਾਕਟਰੀ ਦੇ ਖੇਤਰ ਵਿੱਚ ਬਹੁਤ ਸਸਤੇ ਇਲਾਜ ਲਈ ਪਿਛਲੇ 16 ਸਾਲਾਂ ਤੋਂ ਕਾਰਜਸ਼ੀਲ ਇਸ ਹਸਪਤਾਲ ਵਿੱਚ ਅੱਗੇ ਤੋਂ ਵੀ ਗੋਡੇ ਦਾ ਆਪ੍ਰੇਸ਼ਨ ਮਾਹਿਰ ਡਾਕਟਰਾਂ ਵੱਲੋਂ ਸਿਰਫ 80 ਹਜਾਰ ਰੁਪਏ ਵਿਚ ਕਰਨ ਦੀ ਵਚਨਬੱਧਤਾ ਦੁਹਰਾਹੀ ਗਈ ਹੈ। ਡਾ. ਅਜੀਤਪਾਲ ਸਿੰਘ ਤੇ ਦੱਸਣ ਮੁਤਾਬਿਕ ਸਿਹਤ ਸੇਵਾਵਾਂ ਦੇ ਵਪਾਰੀਕਰਨ ਦੇ ਅਜੋਕੇ ਯੁੱਗ ’ਚ ਇਹ ਇਕ ਪਹਿਲਾਂ ਹਸਪਤਾਲ ਬਣਨ ਜਾ ਰਿਹਾ ਹੈ ਜਿਹੜਾ ਬਿਨਾਂ ਕੋਈ ਮੁਨਾਫਾ ਕਮਾਏ ਗੋਡੇ ਬਦਲ ਦਿਆ ਕਰੇਗਾ। ਇਸ ਤੋਂ ਇਲਾਵਾ ਜਨਰਲ ਸਰਜਰੀ, ਗਾਇਨੀ ਅਤੇ ਮੈਡੀਸਨ ਦੇ ਮਰੀਜ਼ਾਂ ਦਾ ਇਲਾਜ ਪਹਿਲਾਂ ਹੀ ਇਥੇ ਬਹੁਤ ਘੱਟ ਰੇਟਾਂ ’ਤੇ ਕੀਤਾ ਜਾਂਦਾ ਹੈ ਤੇ ਮਰੀਜ਼ਾਂ ਦੀ ਦੇਖਭਾਲ ਕੁਆਲੀਫਾਈਡ ਨਰਸਿੰਗ ਸਟਾਫ ਵਲੋਂ ਕੀਤੀ ਜਾਂਦੀ ਹੈ l