ਮਿਸਤਰੀ ਦੀ ਡਿੱਗਣ ਕਾਰਨ ਮੌਤ, ਠੇਕੇਦਾਰ ਨਾਮਜ਼ਦ
ਮਿਸਤਰੀ ਦੀ ਡਿੱਗਣ ਕਾਰਨ ਮੌਤ, ਠੇਕੇਦਾਰ ਨਾਮਜ਼ਦ
Publish Date: Tue, 10 Mar 2026 04:35 PM (IST)
Updated Date: Wed, 11 Mar 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇਮਾਰਤ ਦੀ ਉਸਾਰੀ ਦੌਰਾਨ ਉਚਾਈ ਤੋਂ ਡਿੱਗਣ ਕਾਰਨ ਮਿਸਤਰੀ ਦੀ ਮੌਤ ਹੋ ਗਈ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ ’ਤੇ ਠੇਕੇਦਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਦਲੀਪ ਸਿੰਘ ਵਾਸੀ ਪਿੰਡ ਭਾਗੂ ਨੇ ਦੱਸਿਆ ਕਿ ਉਸਦਾ ਪਿਤਾ ਪ੍ਰਦੀਪ ਕੁਮਾਰ ਠੇਕੇਦਾਰ ਕੋਲ ਚਿਣਾਈ ਦਾ ਕੰਮ ਕਰਦਾ ਹੈ। ਪੀੜਤ ਨੇ ਦੱਸਿਆ ਕਿ 13 ਫਰਵਰੀ ਨੂੰ ਉਸਦਾ ਪਿਤਾ ਜਦੋਂ ਚਿਨਾਈ ਦਾ ਕੰਮ ਕਰ ਰਿਹਾ ਸੀ ਤਾਂ ਉਚਾਈ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਠੇਕੇਦਾਰ ਨੇ ਉਸ ਦੇ ਪਿਤਾ ਨੂੰ ਸੇਫਟੀ ਬੈਲਟ ਮੁਹੱਈਆ ਨਹੀਂ ਕਰਵਾਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪੀੜਤ ਨੇ ਦੱਸਿਆ ਕਿ ਜ਼ਖਮੀ ਹਾਲਤ ਉਸ ਦੇ ਪਿਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਪ੍ਰਦੀਪ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ।