ਗਲੀ ਸੜੀ ਲਾਸ਼ ਬਰਾਮਦ
ਗਲੀ ਸੜੀ ਲਾਸ਼ ਮਿਲੀ
Publish Date: Tue, 10 Mar 2026 04:30 PM (IST)
Updated Date: Wed, 11 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਨਰੂਆਣਾ ਵਿਚ ਇਕ ਧਾਰਮਿਕ ਡੇਰੇ ਨਾਲ ਜੁੜੇ ਪਲਾਟ ਵਿੱਚ ਗਲੀ ਸੜੀ ਲਾਸ਼ ਮਿਲਣ ਦੀ ਸੂਚਨਾ ਹੈ। ਇਸਦੀ ਜਾਣਕਾਰੀ ਕਿਸੇ ਸਹਾਰਾ ਜਨ ਸੇਵਾ ਦੇ ਦਫ਼ਤਰ ਵਿਚ ਦਿੱਤੀ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰਾਂ ਵਿੱਕੀ ਕੁਮਾਰ, ਸੰਦੀਪ ਗੋਇਲ ਤੇ ਪ੍ਰਧਾਨ ਗੌਤਮ ਗੋਯਲ ਘਟਨਾ ਸਥਾਨ ’ਤੇ ਪਿੰਡ ਨਰੂਆਣਾ ਪਹੁੰਚੇ, ਜਿੱਥੇ ਉਨ੍ਹਾਂ ਨੂੰ ਕੁੱਤਿਆਂ ਦੁਆਰਾ ਖਾਧੀ ਹੋਈ ਗਲੀ ਸੜੀ ਲਾਸ਼ ਮਿਲੀ। ਥਾਣਾ ਸਦਰ ਦੀ ਪੁਲਿਸ ਸੂਚਨਾ ਮਿਲਣ ’ਤੇ ਉਥੇ ਪਹੁੰਚੀ ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਦੇ ਉੱਚ ਅਧਿਕਾਰੀ ਵੀ ਘਟਨਾ ਸਥਾਨ 'ਤੇ ਪਹੁੰਚੇ ਤੇ ਜਾਂਚ ਕੀਤੀ। ਸਹਾਰਾ ਅਧਿਕਾਰੀ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਦੇ ਨੇੜੇ ਕਿਸੇ ਵੀ ਕਿਸਮ ਦੀ ਅਜਿਹੀ ਚੀਜ਼ ਨਹੀਂ ਮਿਲੀ, ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕੇ। ਲਾਸ਼ ਬਹੁਤ ਪੁਰਾਣੀ ਲੱਗ ਰਹੀ ਸੀ ਤੇ ਇਹ ਕੁੱਤਿਆਂ ਦੁਆਰਾ ਖਾਧੀ ਪਈ ਸੀ। ਸਹਾਰਾ ਟੀਮ ਨੇ ਪੁਲਿਸ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਗਲੀ-ਸੜੀ ਲਾਸ਼ ਨੂੰ ਬਠਿੰਡਾ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ। ਗੌਤਮ ਗੋਇਲ ਨੇ ਦੱਸਿਆ ਕਿ ਸਹਾਰਾ ਵੱਲੋਂ ਲਾਸ਼ ਦੀ ਸ਼ਨਾਖ਼ਤ ਲਈ ਕੋਸ਼ਿਸ਼ਾਂ ਜਾਰੀ ਹਨ।