‘ਆਪ’ ਦੀ ਯੋਜਨਾ ਲਾਗੂ ਹੋਣ ’ਤੇ ਭੱਲਾ ਦੀ ਅਗਵਾਈ ’ਚ ਵੰਡੇ ਲੱਡੂ
ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਹੋਣ ’ਤੇ ਭੱਲਾ ਦੀ ਅਗਵਾਈ ਹੇਠ ਲੱਡੂ ਵੰਡ ਕੇ ਮਨਾਈ ਖੁਸ਼ੀ
Publish Date: Mon, 09 Mar 2026 06:23 PM (IST)
Updated Date: Tue, 10 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਹੋਣ ਦੇ ਮੌਕੇ ’ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਖੁਸ਼ੀ ਮਨਾਈ ਗਈ ਤੇ ਲੋਕਾਂ ’ਚ ਲੱਡੂ ਵੰਡੇ। ਇਸ ਸਮਾਗਮ ’ਚ ਪਾਰਟੀ ਦੇ ਸਥਾਨਕ ਆਗੂਆਂ ਅਤੇ ਨਾਗਰਿਕਾਂ ਨੇ ਵੀ ਭਾਗ ਲਿਆ। ਭੱਲਾ ਨੇ ਇਸ ਮੌਕੇ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਖਾਸ ਤੌਰ ’ਤੇ ਆਮ ਜਨਰਲ ਵਰਗ ਅਤੇ ਐਸਸੀ ਵਰਗ ਦੀਆਂ ਔਰਤਾਂ ਨੂੰ ਆਰਥਿਕ ਮਦਦ ਮਿਲੇਗੀ। ਜਨਰਲ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੀ ਰਕਮ ਮਿਲੇਗੀ, ਜਦਕਿ ਐਸਸੀ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਦਿੱਤੇ ਜਾਣਗੇ। ਭੱਲਾ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾਵਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਅਤੇ ਉਨ੍ਹਾਂ ਨੂੰ ਖ਼ੁਦ-ਨਿਰਭਰ ਬਣਾਉਣਾ ਹੈ। ਇਸ ਨਾਲ ਘਰੇਲੂ ਖਰਚਿਆਂ ਵਿਚ ਆਸਾਨੀ ਆਵੇਗੀ ਅਤੇ ਮਹਿਲਾਵਾਂ ਦੀ ਆਰਥਿਕ ਸੁਰੱਖਿਆ ਵਿਚ ਭਰੋਸਾ ਵਧੇਗਾ। ਮਹਿਲਾਵਾਂ ਨੇ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇਹ ਯੋਜਨਾ ਮਹਿਲਾਵਾਂ ਨੂੰ ਆਪਣੇ ਫੈਸਲੇ ਖ਼ੁਦ ਕਰਨ ਅਤੇ ਸਮਾਜ ਵਿਚ ਸਵੈ-ਮਰਿਆਦਾ ਨਾਲ ਰਹਿਣ ਲਈ ਮੌਕਾ ਦੇਵੇਗੀ। ਭੱਲਾ ਨੇ ਜ਼ੋਰ ਦਿੱਤਾ ਇਸ ਸਕੀਮ ਲਾਗੂ ਕਰਨ ਦਾ ਮੰਤਵ ਹੈ ਕਿ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੀ ਆਤਮ-ਸਮਰੱਥਾ ਵਧਾਉਣਾ ਹੈ। ਇਸ ਦੌਰਾਨ ਲੱਡੂ ਵੰਡਣ ਦੇ ਨਾਲ-ਨਾਲ ਲੋਕਾਂ ਨੂੰ ਯੋਜਨਾ ਬਾਰੇ ਜਾਣੂ ਕਰਵਾਇਆ ਗਿਆ। ਭੱਲਾ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਲੋਕ-ਪੱਖੀ ਦੱਸਦਿਆਂ ਕਿਹਾ ਕਿ ਇਹ ਹਰ ਵਰਗ ਲਈ ਸਹੂਲਤਾਂ ਮੁੱਖ ਰੱਖ ਕੇ ਬਣਾਇਆ ਹੈ।