ਚੋਣ ਵਾਅਦਾ ਪੂਰਾ ਕਰਕੇ ਸਰਕਾਰ ਨੇ ਨਿਭਾਈ ਵਚਨਬੱਧਤਾ : ਕੋਟਸ਼ਮੀਰ
ਚੋਣੀ ਵਾਅਦਾ ਪੂਰਾ ਕਰਕੇ ਸਰਕਾਰ ਨੇ ਨਿਭਾਈ ਵਚਨਬੱਧਤਾ: ਪਰਮਜੀਤ ਕੋਟਸ਼ਮੀਰ
Publish Date: Mon, 09 Mar 2026 06:13 PM (IST)
Updated Date: Tue, 10 Mar 2026 04:07 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਵਿੱਤੀ ਬਜਟ ਪੇਸ਼ ਕਰਦਿਆਂ ਸੂਬੇ ਦੀਆਂ ਮਹਿਲਾਵਾਂ ਲਈ ਇਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਵੱਲ ਇਕ ਵਡਾ ਕਦਮ ਚੁੱਕਿਆ ਹੈ। ਯੋਜਨਾ ਅਨੁਸਾਰ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਅਤੇ ਹੋਰ ਵਰਗਾਂ ਦੀਆਂ ਮਹਿਲਾਵਾਂ ਨੂੰ 1000 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਮਹਿਲਾਵਾਂ ਨੂੰ ਆਰਥਿਕ ਸਹਾਰਾ ਮਿਲੇਗਾ ਤੇ ਘਰੇਲੂ ਆਰਥਿਕਤਾ ਵਿਚ ਉਨ੍ਹਾਂ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਇਸ ਸਬੰਧੀ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਵਾਅਦਾ ਪੂਰਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਲਈ ਵਚਨਬੱਧ ਹੈ। ਇਸ ਮੌਕੇ ‘ਤੇ ਪਾਰਟੀ ਆਗੂ ਪਰਮਜੀਤ ਸਿੰਘ ਕੋਟਸ਼ਮੀਰ, ਸ਼ੂਗਰਫੈਡ ਚੇਅਰਮੈਨ ਨਵਦੀਪ ਜੀਦਾ, ਪਲਾਨਿੰਗ ਬੋਰਡ ਚੇਅਰਮੈਨ ਹਰਦੀਪ ਸਿੰਘ ਸਰਾ, ਬੀਸੀ ਵਿੰਗ ਬਠਿੰਡਾ ਦਿਹਾਤੀ ਦੇ ਪ੍ਰਧਾਨ ਤਰਸੇਮ ਸਿੰਘ, ਮਨਪ੍ਰੀਤ ਮਨੀ, ਸਿਮਰਜੀਤ ਕੌਰ ਕੋਟਫੱਤਾ ਸਮੇਤ ਕਈ ਆਗੂਆਂ ਅਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਹਲਕਾ ਇੰਚਾਰਜ ਦਾ ਮੂੰਹ ਮਿੱਠਾ ਕਰਵਾ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਪਿੰਡ ਕੋਟਸ਼ਮੀਰ ਦੇ ਮਨਪ੍ਰੀਤ ਸਿੰਘ ਮਨੀ, ਗੋਰਾ ਕੱਬੇ, ਐਮ.ਸੀ. ਲਖਵਿੰਦਰ ਸਿੰਘ, ਸੁਖਰਾਜ ਸਿੰਘ, ਦਿਲਵੀਰ ਸਿੰਘ ਪੱਪੀ, ਕੁਲਦੀਪ ਸਿੰਘ, ਜਰਨੈਲ ਪ੍ਰਧਾਨ, ਗੁਰਜੰਟ ਸਿੰਘ ਐੱਮਸੀ, ਹਰਜੀਤ ਚਾਹਲ, ਸੋਨੀ ਝੱਬਰ, ਜਗਰੂਪ ਗਿੱਲ ਐਮਸੀ., ਬਿੱਟੂ ਰਾਤੜਾ, ਨਿਰੰਜਨ ਸਿੰਘ, ਸੁਖਮੰਦਰ ਬੁੱਟਰ, ਜਤਿੰਦਰ ਸਿੰਘ, ਗਗਨ ਅਤੇ ਸੋਨਾ ਬੁੱਟਰ ਨੇ ਵੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਪ੍ਰਸ਼ੰਸ਼ਾ ਕੀਤੀ।