ਕਾਮਰੇਡ ਓਮ ਪ੍ਰਕਾਸ਼ ਗੋਇਲ ਦਾ ਸੜਕ ਹਾਦਸੇ ’ਚ ਦੇਹਾਂਤ
ਕਾਮਰੇਡ ਓਮ ਪ੍ਰਕਾਸ਼ ਗੋਇਲ ਦਾ ਸੜਕ ਦੁਰਘਟਨਾ ਵਿਚ ਦੇਹਾਂਤ
Publish Date: Mon, 09 Mar 2026 05:43 PM (IST)
Updated Date: Tue, 10 Mar 2026 04:06 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸ਼ਾਰਪ ਬ੍ਰੇਨਸ ਏਜੂਕੇਸ਼ਨ ਰਾਮਪੁਰਾ ਫੂਲ ਦੇ ਡਾਇਰੈਕਟਰ ਰੰਜੀਵ ਗੋਇਲ ਅਤੇ ਸਟੇਟ ਬੈਕ ਆਫ ਇੰਡੀਆ ਦੇ ਏਜੀਐਮ (ਕਾਨੂੰਨ) ਮੁੰਬਈ ਅਮਨਦੀਪ ਗੋਇਲ ਦੇ ਪਿਤਾ ਕਾਮਰੇਡ ਓਮ ਪ੍ਰਕਾਸ਼ ਗੋਇਲ ਸਾਬਕਾ ਐੱਮਸੀ ਦਾ ਬੀਤੇ ਦਿਨੀਂ ਸੜਕ ਹਾਦਸੇ ਕਾਰਨ ਦੇਹਾਂਤ ਹੋ ਗਿਆ ਹੈ। ਪਿਛਲੇ ਮਹੀਨੇ 10 ਫਰਵਰੀ ਨੂੰ ਸਥਾਨਕ ਬਾਈਪਾਸ ਰੋਡ ’ਤੇ ਇਕ ਕਾਰ ਸਵਾਰ ਨੇ ਉਨ੍ਹਾਂ ਦੇ ਸਾਈਕਲ ਵਿਚ ਟੱਕਰ ਮਾਰ ਦਿੱਤੀ ਸੀ, ਜਿਸ ਤੋ ਬਾਅਦ ਉਹ ਕਰੀਬ 24 ਦਿਨ ਜ਼ੇਰੇ ਇਲਾਜ ਰਹੇ ਸਨ। ਕਾ. ਓਮ ਪ੍ਰਕਾਸ਼ ਗੋਇਲ ਪੱਤਰਕਾਰ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਰਹਿਣ ਤੋ ਇਲਾਵਾ ਖੂਨਦਾਨ ਲਹਿਰ ਵਿਚ ਵੀ ਸਰਗਰਮ ਰਹੇ ਸਨ। ਹਮੇਸ਼ਾ ਦੱਬੇ ਕੁਚਲੇ ਅਤੇ ਮਜ਼ਦੂਰ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੇ ਓਮ ਪ੍ਰਕਾਸ਼ ਗੋਇਲ ਸੀਪੀਆਈ ਪਾਰਟੀ ਦੇ ਵੀ ਸਰਗਰਮ ਮੈਬਰ ਰਹੇ ਸਨ। ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ, ਪੈਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਏਆਈਜੀ ਸੀਆਈਡੀ ਵਿੰਗ ਬਠਿੰਡਾ ਮੈਡਮ ਅਵਨੀਤ ਕੌਰ, ਮੋਹਿਤ ਅਗਰਵਾਲ ਐਸਪੀ (ਹੈਡਕੁਆਟਰ) ਮੋਹਾਲੀ, ਪਾਵਰਕਾਮ ਰੈਗੂਲੇਟਰੀ ਕਮਿਸ਼ਨ ਚੰਡੀਗੜ੍ਹ ਦੇ ਡਾਇਰੈਕਟਰ ਇੰਜੀਨੀਅਰ ਸੰਜੀਵ ਗਰਗ, ਮਨਜੀਤ ਸਿੰਘ ਬਿੱਟੀ, ਨਗਰ ਕੌਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ, ਅਕਾਲੀ ਆਗੂ ਹਰਿੰਦਰ ਸਿੰਘ ਹਿੰਦਾ ਮਹਿਰਾਜ, ਸੇਟ ਜੇਵੀਅਰ ਸਕੁਲ ਦੇ ਪ੍ਰਿੰਸੀਪਲ ਫਾਦਰ ਯੂਲੇਲਿਓ ਫਰਾਂਨਡਿਸ, ਮੈਨੇਜਰ ਫਾਦਰ ਐਂਡਰਿਓ ਫਰਾਂਨਡਿਸ, ਅਮਿਤ ਸਰਾਫ, ਗਗਨ ਬਾਂਸਲ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਉਜਾਗਰ ਸਿੰਘ, ਡਾ. ਇਸ਼ਾਨ ਬਾਂਸਲ, ਡਾ. ਆਰਪੀ ਸਿਘ, ਡਾ. ਨਰਿੰਦਰ ਗਰੋਵਰ, ਡਾ. ਅਨੀਤਾ ਗਰੋਵਰ, ਡਾ. ਜਤਿੰਦਰ ਬਾਂਸਲ, ਡਾ. ਸਿੰਮੀ ਅਗਰਵਾਲ, ਡਾ. ਅਮਰੀਕ ਸਿੰਘ ਸੰਧੂ ਸਮੇਤ ਸ਼ਹਿਰ ਦੀਆਂ ਅਨੇਕਾਂ ਵਪਾਰਕ, ਧਾਰਮਿਕ ਤੇ ਸਾਮਾਜਿਕ ਸੰਸਥਾਵਾਂ ਨੇ ਕਾਮਰੇਡ ਓਮ ਪ੍ਰਕਾਸ਼ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਉਂਦਿਆਂ ਗੋਇਲ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਕਥਾ ਦਾ ਭੋਗ ਤੇ ਅੰਤਿਮ ਅਰਦਾਸ 17 ਨੂੰ ਸ਼ਾਂਤੀ ਹਾਲ, ਰਾਮ ਬਾਗ, ਰਾਮਪੁਰਾ ਫੂਲ ਵਿਖੇ ਹੋਵੇਗੀ।