ਪ੍ਰੋ. ਜਸਵੀਰ ਗਿੱਲ ਚੌਥੀ ਵਾਰ ਬਣੇ ਸੂਬਾ ਪ੍ਰਧਾਨ
ਪ੍ਰੋ. ਜਸਵੀਰ ਸਿੰਘ ਗਿੱਲ ਚੌਥੀ ਵਾਰ ਸੂਬਾ ਪ੍ਰਧਾਨ ਚੁਣੇ
Publish Date: Mon, 09 Mar 2026 05:34 PM (IST)
Updated Date: Tue, 10 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਹਾਊਸ ਦੀ ਮਹੱਤਵਪੂਰਨ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਮੀਟਿੰਗ ਵਿਚ ਪ੍ਰੋ. ਜਸਵੀਰ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਚੌਥੀ ਵਾਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ, ਜਿਨ੍ਹਾਂ ਵਿਚ ਖੁਸ਼ਪ੍ਰੀਤ ਸਿੰਘ ਬਡਬਰ ਨੂੰ ਜਨਰਲ ਸਕੱਤਰ, ਗੁਰਬਖਸ਼ੀਸ਼ ਸਿੰਘ ਖੂਨੀਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਸਿੰਘ ਬਠਿੰਡਾ ਨੂੰ ਪ੍ਰੈੱਸ ਸਕੱਤਰ, ਜਗਦੀਪ ਸਿੰਘ ਬਟਾਲਾ ਨੂੰ ਵਿੱਤ ਸਕੱਤਰ ਅਤੇ ਹਰਕੇਸ਼ ਕੁਮਾਰ ਖੂਨੀਮਾਜਰਾ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ। ਇਸ ਤੋਂ ਇਲਾਵਾ ਕ੍ਰਿਸ਼ਨ ਸਿੰਘ ਬਡਬਰ ਅਤੇ ਪੰਕਜ ਚਾਵਲਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਬਿਕਰਮਜੀਤ ਸਿੰਘ ਦੀਨਾਨਗਰ, ਸੁਰਿੰਦਰ ਸਿੰਘ ਜਲੰਧਰ ਅਤੇ ਗੁਰਦੀਪ ਸਿੰਘ ਰਾਣਵਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਜਦਕਿ ਧਰਮਿੰਦਰ ਸਿੰਘ ਚੀਮਾ ਪਟਿਆਲਾ ਨੂੰ ਕਾਨੂੰਨੀ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸੰਸਥਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੇ ਪੰਜਾਬ ਨੂੰ ਚਾਰ ਜੋਨਾਂ ਵਿਚ ਵੰਡਿਆ ਗਿਆ। ਪਟਿਆਲਾ ਜੋਨ ਲਈ ਮੁਕੁਲ ਮਿੱਤਲ ਅਤੇ ਅਮਨਦੀਪ ਕੌਰ, ਬਠਿੰਡਾ ਜੋਨ ਲਈ ਬੇਅੰਤ ਸਿੰਘ, ਸੁਖਵੀਰ ਕੌਰ ਅਤੇ ਜਸਵਿੰਦਰ ਕੌਰ, ਜਲੰਧਰ ਜੋਨ ਲਈ ਲਖਵੀਰ ਸਿੰਘ ਅਤੇ ਨੀਲਮ ਠਾਕੁਰ ਅਤੇ ਅੰਮ੍ਰਿਤਸਰ ਜੋਨ ਲਈ ਸੁਮਿੱਤਰਵੀਰ ਸਿੰਘ ਅਤੇ ਹਰਪ੍ਰੀਤ ਕੌਰ ਨੂੰ ਜੋਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ 22 ਮੈਂਬਰੀ ਐਗਜ਼ੈਕਟਿਵ ਬਾਡੀ ਦੀ ਵੀ ਚੋਣ ਕੀਤੀ ਗਈ। ਨਵ-ਚੁਣੀ ਟੀਮ ਨੇ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਜਿਵੇਂ ਡੀ.ਏ.ਸੀ.ਪੀ., ਤਰੱਕੀਆਂ ਅਤੇ ਸੀਨੀਅਰਤਾ ਸੂਚੀਆਂ ਸਮੇਤ ਹੋਰ ਮੁੱਦਿਆਂ ਨੂੰ ਸਰਕਾਰ ਅੱਗੇ ਜਲਦ ਉਠਾਉਣ ਦਾ ਫੈਸਲਾ ਵੀ ਕੀਤਾ ਗਿਆ।