ਧਰਮ ਹਮੇਸ਼ਾ ਸਾਨੂੰ ਜੋੜਦਾ ਹੈ ਤੋੜਦਾ ਨਹੀਂ : ਬਾਬਾ ਪਰਦੀਪ ਸਿੰਘ
ਧਰਮ ਹਮੇਸ਼ਾ ਸਾਨੂੰ ਜੋੜਦਾ ਹੈ ਤੋੜਦਾ ਨਹੀਂ :- ਬਾਬਾ ਪਰਦੀਪ ਸਿੰਘ ਢੈਪਈ
Publish Date: Mon, 09 Mar 2026 05:30 PM (IST)
Updated Date: Tue, 10 Mar 2026 04:06 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਸਮੁੱਚੇ ਸੰਸਾਰ ਭਰ ਵਿਚ ਜਿਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਉਥੇ ਆਪਣੇ ਸਹੀਦਾਂ ਨੂੰ ਯਾਦ ਕਰਦੀਆਂ ਹਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸਹੀਦੀ ਸਤਾਬਦੀ ਨੂੰ ਮਨਾਉਦਿਆਂ ਨਗਰ ਬੁਰਜ ਗਿੱਲ ਦੇ ਸਮੁਚੇ ਭਾਈਚਾਰੇ ਵੱਲੋਂ ਰਲ ਮਿਲ ਕੇ ਸ੍ਰੀ ਗੁਰਦੁਆਰਾ ਸਾਹਿਬ ਬੁਰਜ ਗਿੱਲ (ਬਠਿੰਡਾ) ਵਿਖੇ ਸਹੀਦੀ ਸਮਾਗਮ ਕਰਵਾਏ ਗਏ। ਇਸ ਵਿਚ ਪਹਿਲਾਂ ਨਗਰ ਦੀਆਂ ਸਮੂਹ ਮਾਤਾਵਾਂ, ਭੈਣਾਂ ਵਲੋਂ ਸੰਗਤ ਰੂਪ ਵਿਚ ਇਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਦੇ 57 ਪਾਠ ਕੀਤੇ। ਭੋਗ ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਹਰਦੀਪ ਸਿੰਘ ਬੱਲੋ ਤੇ ਮਾਲਵਾ ਧਰਮ ਪ੍ਰਚਾਰ ਵਹੀਰ ਦੇ ਇੰਚਾਰਜ ਜਥੇਦਾਰ ਬਾਬਾ ਬੂਟਾ ਸਿੰਘ ਜੀ ਗੁਰਥੜੀ ਵਾਲਿਆਂ ਵਲੋਂ ਦੀਵਾਨ ਸਜਾਏ ਗਏ। ਵੱਡੀ ਗਿਣਤੀ ਵਿਚ ਸੰਗਤ ਨੇ ਹਾਜਰੀ ਭਰੀਆਂ। ਸੰਗਤਾਂ ਨੇ ਤਨ, ਮਨ, ਧਨ ਨਾਲ ਸੇਵਾਵਾਂ ਕਰਕੇ ਸਹਿਯੋਗ ਦਿਤਾ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਪਰਦੀਪ ਸਿੰਘ ਢੈਪਈ ਨੇ ਦੱਸਿਆ ਨਗਰ ਦੇ ਸਾਰੇ ਭਾਈਚਾਰੇ ਨੇ ਏਕਤਾ ਦੀ ਮਿਸਾਲ ਕਾਇਮ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਪਿਆਰ ਭਰੇ ਸੰਦੇਸ਼ ਨੂੰ ਮੰਨਦਿਆਂ ਸਤਿਗੁਰਾਂ ਦੇ ਸਹੀਦੀ ਦਿਹਾੜੇ ਮਨਾਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਜਾਂ ਸ਼ਹੀਦ ਇਹ ਸਭ ਦੇ ਸਾਂਝੇ ਹੁੰਦੇ ਹਨ। ਸਾਨੂੰ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਹਰ ਕਾਰਜ ਕਰਨੇ ਚਾਹੀਦੇ ਹਨ। ਸਾਰੇ ਧਰਮ ਸਤਿਕਾਰਯੋਗ ਹਨ ਸਾਨੂੰ ਧਰਮ ਜੋੜਦਾ ਤੋੜਦਾ ਨਹੀਂ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਪਰਦੀਪ ਸਿੰਘ ਢੈਪਈ, ਪ੍ਰਧਾਨ ਦਰਸਨ ਸਿੰਘ ਨੰਬਰਦਾਰ, ਮੀਤ ਪ੍ਰਧਾਨ ਹਰਜਸ ਸਿੰਘ ਭੋਲਾ, ਅਮਰੀਕ ਸਿੰਘ, ਮਲਕੀਤ ਸਿੰਘ ਫੌਜੀ, ਅਵਤਾਰ ਸਿੰਘ ਭੋਲਾ, ਸੁੱਚਾ ਸਿੰਘ ਖਾਲਸਾ, ਮੋਧਾ ਸਿੰਘ ਆਦਿ ਵੱਡੀ ਗਿਣਤੀ ਵਿਚ ਸਮੁਚੇ ਨਗਰ ਦੇ ਭਾਈਚਾਰੇ ਦੀਆਂ ਸੰਗਤਾਂ ਹਾਜਰ ਸਨ।