ਸਰੂਪ ਸਿੰਗਲਾ ਦੀ ਅਗਵਾਈ ’ਚ ਸ਼ਹਿਰ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ
ਸਰੂਪ ਸਿੰਗਲਾ ਦੀ ਅਗਵਾਈ ਵਿਚ ਸ਼ਹਿਰ ਸੈਂਕੜੇ ਪਰਿਵਾਰ ਭਾਜਪਾ ’ਚ ਸ਼ਾਮਲ
Publish Date: Mon, 09 Mar 2026 05:24 PM (IST)
Updated Date: Tue, 10 Mar 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਗੋੜੀਆ ਮੱਠ ਸਰਕਲ ਵਿਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ’ਚ ਡਾ. ਪ੍ਰਵੀਨ ਗਰਗ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਮਹਿਲਾ ਆਗੂ ਸੁਮਨ ਰਾਣੀ ਦੀ ਪ੍ਰੇਰਨਾ ਸਦਕਾ ਵੱਖ ਵੱਖ ਰਾਜਨੀਤਕ ਧਿਰਾਂ ਨਾਲ ਸਬੰਧਤ ਸੈਂਕੜੇ ਪਰਿਵਾਰ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਭਾਜਪਾ ਵਿਚ ਸ਼ਾਮਲ ਹੋ ਗਏ। ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲ਼ੇ ਪਰਿਵਾਰਾਂ ਨੂੰ ਸਰੂਪ ਸਿੰਗਲਾ ਨੇ ਸਨਮਾਨਿਤ ਕੀਤਾ। ਇਸ ਮੌਕੇ ਸਰੂਪ ਸਿੰਗਲਾ ਨੇ ਕਿਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਲੋਕ ਆਪ-ਮੁਹਾਰੇ ਭਾਜਪਾ ਦੇ ਸਮਰਥਣ ਆ ਰਹੇ ਹਨ। ਲੋਕਾਂ ਵੱਲੋਂ ਮਿਲ ਰਹੇ ਸਮਰਥਣ ਨਾਲ ਭਾਜਪਾ ਦਾ ਕਾਫ਼ਲਾ ਪੂਰੇ ਜ਼ਿਲ੍ਹੇ ’ਚ ਦਿਨੋਂ ਦਿਨ ਵੱਡਾ ਹੋ ਰਿਹਾ ਹੈ। ਭਾਜਪਾ ਦੇ ਵਧ ਰਹੇ ਜਨ ਅਧਾਰ ਦਾ ਸਿਹਰਾ ਪਾਰਟੀ ਵਰਕਰ ਤੇ ਆਗੂਆਂ ਨੂੰ ਵੀ ਜਾਂਦਾ ਹੈ ਪਾਰਟੀ ਵਰਕਰ ਭਾਜਪਾ ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ-ਕਲਿਆਣਕਾਰੀ ਨੀਤੀਆਂ ਨੂੰ ਘਰ ਘਰ ਤੱਕ ਪਹਚਾਉਣ ਲਈ ਹਰ ਵਾਰਡ ਚ ਬੂਥ ਪੱਧਰ ਤੇ ਕੰਮ ਕਰ ਰਹੇ ਹਨ ਭਾਜਪਾ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਉਭਰੇਗੀ ਅਤੇ ਪਾਰਟੀ ਵਰਕਰ ਮਿਲ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਲ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ। ਭਾਜਪਾ ਚ ਸ਼ਮੂਲੀਅਤ ਕਰਨ ਵਾਲ਼ੇ ਪਰਿਵਾਰਾਂ ਨੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ ਤੇ ਇਸ ਦੀ ਸ਼ੁਰੂਆਤ ਮੋਗਾ ਰੈਲੀ ਚ ਵੱਧ ਤੋਂ ਵੱਧ ਇਕੱਠ ਯਕੀਨੀ ਬਣਾਉਣ ਤੋਂ ਕਰਨ ਦੀ ਗੱਲ ਕਹੀ ਇਸ ਮੌਕੇ ਵਪਾਰ ਵਿੰਗ ਦੇ ਪ੍ਰਧਾਨ ਰਕੇਸ਼ ਸਿੰਗਲਾ ਸਰਕਲ ਪ੍ਰਧਾਨ ਅਮਿਤ ਕੁਮਾਰ ਬਾਬਾ ਲਾਲ ਚੰਦ ਪ੍ਰਜਾਪਤੀ ਸਕੱਤਰ ਨਰੇਸ਼ ਕੁਮਾਰ ਅਤੇ ਜਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ