ਐੱਸਐੱਸਡੀ ਕਾਲਜ ’ਚ ਕਰਵਾਈ ਐਥਲੈਟਿਕਸ ਮੀਟ
ਐੱਸਐੱਸਡੀ ਕਾਲਜ ’ਚ ਐਥਲੈਟਿਕਸ ਮੀਟ ਕਰਵਾਈ
Publish Date: Mon, 09 Mar 2026 05:14 PM (IST)
Updated Date: Tue, 10 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ (ਬਠਿੰਡਾ) ਵਿਚ ਐਥਲੈਟਿਕ ਮੀਟ ਕਰਵਾਈ ਗਈ। ਇਸ ਐਥਲੈਟਿਕ ਮੀਟ ਦਾ ਉਦਘਾਟਨ ਕਾਲਜ ਪ੍ਰਧਾਨ ਭੂਸ਼ਣ ਕੁਮਾਰ ਜਿੰਦਲ, ਕਾਲਜ ਸਕੱਤਰ ਪਰਦੀਪ ਮੰਗਲਾ ਅਤੇ ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਝੰਡਾ ਲਹਿਰਾ ਕੇ ਤੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਪ੍ਰੋ. ਤਰਸੇਮ ਕੁਮਾਰ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ ਸਥਾਨ ਅਤੇ ਸਤਨਾਮ ਸਿੰਘ ਨੇ ਦੂਜਾ ਸਥਾਨ, ਲੰਬੀ ਛਾਲ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਅਤੇ ਧਰਵਿੰਦਰ ਸਿੰਘ ਨੇ ਦੂਜਾ ਸਥਾਨ, ਜੈਵਲੀਨ ਵਿੱਚ ਹਰਦੀਪ ਸਿੰਘ ਨੇ ਪਹਿਲਾ ਸਥਾਨ ਅਤੇ ਧਰਵਿੰਦਰ ਨੇ ਦੂਜਾ ਸਥਾਨ, ਗੋਲਾ ਸੁੱਟਣ ਵਿੱਚ ਹਰਦੀਪ ਸਿੰਘ ਪਹਿਲਾ ਅਤੇ ਗੁਰਪਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਰਮਨਦੀਪ ਕੌਰ ਨੇ ਪਹਿਲਾ ਅਤੇ ਰਮਨਦੀਪ ਕੌਰ ਨੇ ਦੂਜਾ ਸਥਾਨ, ਲੰਮੀ ਛਾਲ ਵਿੱਚ ਰਮਨਦੀਪ ਕੌਰ ਪਹਿਲਾ ਸਥਾਨ ਅਤੇ ਰਮਨਦੀਪ ਕੌਰ ਦੂਜਾ ਸਥਾਨ, ਗੋਲਾ ਸੁੱਟਣ ਵਿੱਚ ਰਮਨਦੀਪ ਕੌਰ ਪਹਿਲਾ ਸਥਾਨ ਅਤੇ ਰਾਜਪ੍ਰੀਤ ਕੌਰ ਦੂਜਾ ਸਥਾਨ ਹਾਸਲ ਕੀਤਾ।