ਚੈਰੀਟੇਬਲ ਫਾਉਂਡੇਸ਼ਨ ’ਚ 35 ਯੂਨਿਟ ਖ਼ੂਨ ਕੀਤਾ ’ਕੱਠਾ
ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ
Publish Date: Mon, 09 Mar 2026 05:12 PM (IST)
Updated Date: Tue, 10 Mar 2026 04:04 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਪਿੰਡ ਕੋਟਸ਼ਮੀਰ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦਿੱਲੀ ਬ੍ਰਾਂਚ ਕੋਟਸ਼ਮੀਰ ਵੱਲੋਂ ਸੰਤ ਨਿਰੰਕਾਰੀ ਸਤਸੰਗ ਭਵਨ ਕੋਟਸ਼ਮੀਰ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਯੋਜਕ ਆਦਰਸ਼ ਮੋਹਨ ਬਠਿੰਡਾ ਵਾਲਿਆ ਨੇ ਕੀਤਾ। ਕੈਂਪ ਦੌਰਾਨ ਕੁੱਲ 35 ਖੂਨ ਦਾਨੀਆਂ ਨੇ ਖੂਨ ਦਾਨ ਕਰਕੇ ਸਮਾਜ ਸੇਵਾ ਵਿਚ ਹਿੱਸਾ ਪਾਇਆ। ਇਸ ਮੌਕੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦਿੱਲੀ ਦੇ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਬ੍ਰਾਂਚ ਕੋਟਸ਼ਮੀਰ ਦੇ ਮੁਖੀ ਸੁਖਪਾਲ ਸਿੰਘ ਦੀ ਅਗਵਾਈ ਵਿਚ ਤਨੋ ਮਨੋ ਸੇਵਾ ਕੀਤੀ ।