ਤਿੰਨ ਸਟੈਗਰ ਤੇ 300 ਰੁਪਏ ਸਮੇਤ ਦੋ ਕਾਬੂ
ਤਿੰਨ ਸਟੈਗਰ ਅਤੇ 300 ਰੁਪਏ ਸਮੇਤ ਦੋ ਕਾਬੂ
Publish Date: Mon, 09 Mar 2026 05:04 PM (IST)
Updated Date: Tue, 10 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਟੈਗਰ ਗੇਮ ਰਾਹੀਂ ਲੋਕਾਂ ਨੂੰ ਲੁੱਟਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ 300 ਰੁਪਏ ਨਕਦੀ ਤੇ ਤਿੰਨ ਸਟੈਗਰ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਸਟੈਗਰ ਰਾਹੀਂ ਲੁੱਟਣ ਵਾਲੇ ਸ਼ਹਿਰ ਅੰਦਰ ਪਿਛਲੇ ਕੁਝ ਸਮੇਂ ਤੋਂ ਸਰਗਰਮ ਹਨ। ਇਸ ਦੌਰਾਨ ਭਾਵੇਂ ਪੁਲਿਸ ਨੇ ਪਹਿਲਾਂ ਵੀ ਸਟੈਗਰ ਗੇਮ ਖਿਡਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਜ਼ ਇਕ ਵਿਚ ਕੁਝ ਲੋਕ ਸਟੈਗਰ ਰਾਹੀਂ ਲੋਕਾਂ ਦੀ ਲੁੱਟ ਕਰ ਰਹੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸੁਨੀਲ ਕੁਮਾਰ ਵਾਸੀ ਅਰਜਨ ਨਗਰ ਬਠਿੰਡਾ ਅਤੇ ਤਸਵੀਰ ਸਿੰਘ ਵਾਸੀ ਮੰਡੀ ਡੱਬਵਾਲੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 300 ਰੁਪਏ ਤੇ ਤਿੰਨ ਸਟੈਗਰ ਬਰਾਮਦ ਕੀਤੇ ਹਨ।