ਮਾਲਵਾ ਕਾਲਜ ਦੀ ਐਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਮੁਕੰਮਲ
ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਦੀ ਸਲਾਨਾ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Mon, 09 Mar 2026 05:02 PM (IST)
Updated Date: Tue, 10 Mar 2026 04:04 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ, ਨੇਬਰਹੁੱਡ ਕੈਂਪਸ ਰਾਮਪੁਰਾ ਫੂਲ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਇਕ ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿਚ ਅੰਤਰਰਾਸ਼ਟਰੀ ਖਿਡਾਰੀ ਅਭਿਸ਼ੇਕ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਬਾਅਦ ਰਸਮੀਂ ਤੌਰ ਤੇ ਐਥਲੈਟਿਕ ਮੀਟ ਦਾ ਆਗਾਜ਼ ਕੀਤਾ। ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਉੱਚ ਪੱਧਰ ਤੇ ਕਾਲਜ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਇੰਦਰਜੀਤ ਸਿੰਘ ਪਾਵਰ ਲਿਫਟਿੰਗ ਅਤੇ ਕਰਨੈਲ ਸਿੰਘ ਪਾਵਰ ਲਿਫ਼ਟਿੰਗ ਨੇ ਮਸ਼ਾਲ ਜਗਾਉਣ ਦੀ ਰਸਮ ਮੁੱਖ ਮਹਿਮਾਨ ਸਾਹਿਬ ਨਾਲ ਇਕੱਤਰ ਰੂਪ ਦੇ ਵਿਚ ਅਦਾ ਕੀਤੀ। ਮੀਟ ਲਈ ਸਮੁੱਚੇ ਕਾਲਜ ਦੇ ਵਿਦਿਆਰਥੀਆਂ ਨੂੰ ਚਾਰ ਹਾਊਸਜ਼ ਦੇ ਵਿਚ ਵੰਡਿਆ ਗਿਆ। ਇਨ੍ਹਾਂ ਵਿੱਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਅੰਕਾਂ ਨਾਲ ਪਹਿਲੇ ਨੰਬਰ ਤੇ ਅਤੇ ਸ਼ਹੀਦ ਊਧਮ ਸਿੰਘ ਹਾਊਸ ਦੂਜੇ ਸਥਾਨ ਤੇ ਰਿਹਾ। ਵਿਦਿਆਰਥੀਆਂ ਵਿੱਚੋਂ ਜਸਪ੍ਰੀਤ ਕੌਰ ਅਤੇ ਕਰਨਵੀਰ ਸਿੰਘ ਬੈਸਟ ਅਥਲੀਟ ਚੁਣੇ ਗਏ। ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ , ਡਾ. ਸੰਜੀਵ ਦੱਤਾ, ਪ੍ਰਿੰਸੀਪਲ ਮੈਡਮ ਨੀਤਿਕਾ, ਡਾ. ਨਰੇਸ਼, ਡਾ. ਮਹਿੰਦਰ ਸਿੰਘ, ਡਾ. ਹਰਵਿੰਦਰ ਸਿੰਘ ਮੰਡ ਬੇਨੜਾ ਕਾਲਜ, ਡਾ. ਗਗਨਦੀਪ ਸਿੰਘ, ਡਾ. ਗੁਰ ਬਖਸ਼ੀਸ਼, ਮਾਸਟਰ ਜੀਤ ਸਿੰਘ ਬਿੱਕਰ ਸਿੱਧੂ, ਗੁਰਮੇਲ ਸਿੰਘ ਸਰਪੰਚ, ਪ੍ਰੋਫ਼ੈਸਰ ਬਰਾੜ, ਸ਼੍ਰੀ ਟੇਕ ਚੰਦ, ਭਾਨ ਸਿੰਘ ਭਾਈ ਰੂਪਾ, ਅਮਰੀਕ ਸਿੰਘ ਕਾਮਰੇਡ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬੀ ਲੋਕ ਗਾਇਕ ਪਰਮ ਸਿੱਧੂ ਨੇ ਖੁੱਲਾ ਅਖਾੜਾ ਲਗਾਇਆ ਅਤੇ ਵਿਦਿਆਰਥੀਆਂ ਦੀਆਂ ਥਕਾਵਟਾਂ ਨੂੰ ਜਸ਼ਨ ਦਾ ਰੂਪ ਦੇ ਦਿੱਤਾ। ਐਥਲੈਟਿਕ ਮੀਟ ਦੇ ਅੰਤ ਵਿਚ ਜਿੱਥੇ ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਧੰਨਵਾਦ ਆਖਿਆ, ਉੱਥੇ ਹੀ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਵੀ ਦਿੱਤੀ, ਜਿੰਨਾਂ ਨੇ ਆਪਣੀ ਕਾਲਜ ਦੀ ਸਲਾਨਾ ਪਿਰਤ ਨੂੰ ਕਾਇਮ ਰੱਖਿਆ ਅਤੇ ਸਮਾਗਮ ਵਿਚ ਵੱਧ ਚੜ ਕੇ ਨਾ ਸਿਰਫ਼ ਹਿੱਸਾ ਲਿਆ, ਸਗੋਂ ਆਪਣੇ ਹੁਨਰ ਅਤੇ ਮਿਹਨਤ ਦਾ ਪ੍ਰਗਟਾਵਾ ਵੀ ਕੀਤਾ।