ਸ਼ਰਧਾਲੂਆਂ ਨੇ ਫੁੱਲਾਂ ਦੀ ਹੋਲੀ ਖੇਡੀ
ਸ਼ਰਧਾਲੂਆਂ ਨੇ ਫੁੱਲਾਂ ਦੀ ਹੋਲੀ ਖੇਡੀ
Publish Date: Mon, 09 Mar 2026 04:16 PM (IST)
Updated Date: Tue, 10 Mar 2026 04:03 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
ਸ਼੍ਰੀ ਸਨਾਤਨ ਧਰਮਸ਼ਾਲਾ ਮੰਦਰ ਮੌੜ ਵਿਖੇ ਸ੍ਰੀ ਸਨਾਤਨ ਧਰਮਸ਼ਾਲਾ ਕਮੇਟੀ ਵੱਲੋਂ ਭਗਵਾਨ ਨਾਲ ਫੁੱਲਾਂ ਨਾਲ ਹੋਲੀ ਦਾ ਸਮਾਗ਼ਮ ਰੱਖਿਆ ਗਿਆ, ਜਿਸ ’ਚ ਸਾਰੇ ਭਗਤਾਂ ਨੇ ਭਗਵਾਨ ਕ੍ਰਿਸ਼ਨ ਦੇ ਪ੍ਰਤੀ ਆਪਣਾ ਭਗਤੀ ਭਾਵ, ਪ੍ਰੇਮ ਭਾਵ ਦਿਖਾਉਂਦਿਆਂ ਫੁੱਲਾਂ ਨਾਲ ਹੋਲੀ ਖੇਡੀ। ਇਸ ਮੌਕੇ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਹੋਲੀ ਖੇਡਦਿਆਂ ਖੂਬ ਆਨੰਦ ਮਾਣਿਆ। ਮੰਦਰ ਦੇ ਪੁਜਾਰੀ ਨੇ ਸਾਰਿਆਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ ਤੇ ਸਾਰਿਆਂ ਨੂੰ ਰੱਬ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਨੇ ਭਜਨਾਂ ਦੇ ਰਾਹੀਂ ਭਗਤਾਂ ਨੂੰ ਭਗਵਾਨ ਪ੍ਰਤੀ ਪ੍ਰੇਮ ਨਾਲ ਸਰਾਬੋਰ ਕੀਤਾ। ਸ੍ਰੀ ਸਨਾਤਨ ਧਰਮਸ਼ਾਲਾ ਕਮੇਟੀ ਮੰਦਿਰ ਦੇ ਪ੍ਰਧਾਨ ਵਰਿੰਦਰ ਕੁਮਾਰ ਬੋਘਾ ਅਤੇ ਭੂਸ਼ਨ ਕੁਮਾਰ ਨੇ ਆਏ ਹੋਏ ਸਭ ਭਗਤਾਂ ਦਾ ਧੰਨਵਾਦ ਕੀਤਾ।