ਪਿੰਡ ਪੂਹਲਾ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਪਿੰਡ ਪੂਹਲਾ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Sun, 08 Mar 2026 09:02 PM (IST)
Updated Date: Mon, 09 Mar 2026 04:15 AM (IST)

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਏਆਈਜੀ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਹਾਜ਼ਰੀ ਭਰੀ। ਇਸ ਪ੍ਰੋਗਰਾਮ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਦਾ ਸੰਚਾਲਨ ਮਨਦੀਪ ਸਿੰਘ ਨੇ ਕੀਤਾ। ਗੱਤਕਾ ਟੀਮ ਹਰੀ ਸਿੰਘ ਨਲੂਆ ਭੁੱਚੋ ਖੁਰਦ ਨੈਸ਼ਨਲ ਗੱਤਕਾ ਗੋਲਡ ਮੈਡਲਿਸਟ ਬੱਚਿਆਂ ਨੇ ਗੱਤਕੇ ਦੇ ਜੌਹਰ ਦਿਖਾਏ। ਏਆਈਜੀ ਅਵਨੀਤ ਕੌਰ ਨੇ ਆਖਿਆ ਕਿ ਬੱਚਿਆਂ ਨੂੰ ਖਾਸ ਕਰ ਕੁੜੀਆਂ ਨੂੰ ਆਪਣੀ ਰੱਖਿਆ ਲਈ ਗੱਤਕਾ ਸਿੱਖਣਾ ਜਰੂਰੀ ਹੈ ਤਾਂ ਜੋ ਕਿਸੇ ਵੀ ਔਖੇ ਟਾਈਮ ਵਿਚ ਆਪਣਾ ਰੱਖਿਆ ਕਰ ਸਕਣ। ਸਰਪੰਚ ਸੁਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੀਆਂ ਮਹਿਲਾਵਾਂ ਰੋਟੀ ਪਕਾਉਣ ਜਾਂ ਘਰ ਦੇ ਕੰਮ ਤਕ ਸੀਮਤ ਨਹੀਂ। ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਵਿੱਚ ਜੇਕਰ ਕੋਈ ਔਰਤ ਸਰਪੰਚ ਬਣ ਜਾਂਦੀ ਤਾਂ ਉਹ ਇਕ ਨਾਂ ਦੀ ਸਰਪੰਚ ਹੁੰਦੀ ਸੀ ਪ੍ਰੰਤੂ ਅੱਜ ਪੜ੍ਹਾਈ ਹੋਣ ਕਰਕੇ ਬਰਾਬਰਤਾ ਦਾ ਹੱਕ ਹੁਣ ਮਿਲਿਆ ਹੈ। ਇਸ ਮੌਕੇ ਇੰਦਰਵੀਰ ਕੌਰ ਚੇਅਰਮੈਨ ਨਗਰ ਪੰਚਾਇਤ ਨਥਾਣਾ, ਵੀਰਪਾਲ ਕੌਰ ਸਰਪੰਚ ਪਿੰਡ ਗੰਗਾ, ਮਨਜੀਤ ਕੌਰ ਸਰਪੰਚ ਪਿੰਡ ਢੇਲਵਾਂ , ਸੁਖਪ੍ਰੀਤ ਸਿੰਘ, ਬਲਕਾਰ ਸਿੰਘ ,ਪਰਮਿੰਦਰ ਸਿੰਘ ,ਬਲਜਿੰਦਰ, ਰਾਜਵਿੰਦਰ ਸਿੰਘ, ਬੇਅੰਤ ਸਿੰਘ, ਜਗਵੰਤ ਸਿੰਘ, ਬਲਵੰਤ ਸਿੰਘ, ਸੁਖਜਿੰਦਰ ਸਿੰਘ ਅਤੇ ਬਲਜੀਤ ਸਿੰਘ ਉਚੇਚੇ ਤੌਰ ’ਤੇ ਸ਼ਾਮਿਲ ਸਨ।