ਮਹਿਰਾਜ ਵਿਖੇ 5ਵਾਂ ਲੈਦਰ ਕ੍ਰਿਕਟ ਕੱਪ ਸ਼ੁਰੂ
ਮਹਿਰਾਜ ਵਿਚ 5ਵਾਂ ਲੈਦਰ ਕ੍ਰਿਕਟ ਕੱਪ ਸ਼ੁਰੂ
Publish Date: Sun, 08 Mar 2026 05:42 PM (IST)
Updated Date: Mon, 09 Mar 2026 04:06 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਪਿੰਡ ਮਹਿਰਾਜ ਦੇ ਬਾਬਾ ਸਿੰਘ ਤਿਲਕ ਰਾਏ ਕ੍ਰਿਕਟ ਕਲੱਬ ਵੱਲੋਂ ਪਿੰਡ ਵਾਸੀਆਂ ਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ 5ਵਾਂ ਲੈਦਰ ਕ੍ਰਿਕਟ ਕੱਪ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ’ਚ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 4 ਮਾਰਚ ਤੋਂ ਸ਼ੁਰੂ ਹੋਇਆ, ਜਿਸ ’ਚ ਇਲਾਕੇ ਦੀਆਂ ਕਈ ਟੀਮਾਂ ਵੱਡੇ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੌਰਾਨ ਜੇਤੂ ਟੀਮ ਲਈ 71,000 ਰੁਪਏ ਤੇ ਟਰਾਫੀ, ਦੂਜੇ ਸਥਾਨ ਲਈ 51,000 ਰੁਪਏ ਤੇ ਟਰਾਫੀ, ਜਦਕਿ ਤੀਜੇ ਤੇ ਚੌਥੇ ਸਥਾਨ ਲਈ 5100-5100 ਰੁਪਏ ਇਨਾਮ ਰੱਖੇ ਗਏ ਹਨ। ਕਲੱਬ ਵੱਲੋਂ ਦੱਸਿਆ ਗਿਆ ਕਿ ਮੁਕਾਬਲੇ 15-15 ਓਵਰਾਂ ਦੇ ਮੈਚਾਂ ਰਾਹੀਂ ਖੇਡੇ ਜਾ ਰਹੇ ਹਨ ਅਤੇ ਕਰੀਬ 32 ਟੀਮਾਂ ਇਸ ਕੱਪ ਵਿੱਚ ਭਾਗ ਲੈ ਰਹੀਆਂ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੁੱਤਰ ਜੈਸੀ ਕਾਂਗੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਦੇ ਹਨ ਤੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਦੇ ਹਨ। ਉਨ੍ਹਾਂ ਕਲੱਬ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਉਣ ਲਈ ਹੌਸਲਾ ਦਿੱਤਾ। ਇਸ ਮੌਕੇ ਜਸਬੀਰ ਮੱਲੂਆਣਾ ਯੂਥ ਆਗੂ ਪ੍ਰਿੰਸ ਮਹਿਰਾਜ, ਗੁਰਪ੍ਰੀਤ ਸਿੰਘ ਬਬਲਾ ਸਰਪੰਚ, ਮਨਪ੍ਰੀਤ ਸਿੰਘ ਮੰਨਾ, ਗੁਰਜੀਤ ਸਿੰਘ ਗੀਤੂ, ਦੀਪ ਸਿੱਧੂ, ਬਿੰਦਾ ਸਿੰਘ, ਲਾਡੀ ਸਿੰਘ, ਪਾਲੀ ਗਿੱਲ, ਬੂਟਾ ਸਿੰਘ, ਮੰਨਾ ਸਿੰਘ, ਮੰਦਰ ਸਿੰਘ, ਸੀਨੂ ਸਿੱਧੂ ਤੇ ਗੋਬਿੰਦ ਮਹਿਰਾਜ ਸਮੇਤ ਕਈ ਪਿੰਡ ਵਾਸੀ ਤੇ ਖੇਡ ਪ੍ਰੇਮੀ ਮੌਜੂਦ ਸਨ।