ਵੱਖ-ਵੱਖ ਫ਼ਸਲਾਂ ਸਬੰਧੀ ਲਾਇਆ ਜਾਗਰੂਕਤਾ ਕੈਂਪ
ਵੱਖ-ਵੱਖ ਫ਼ਸਲਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ
Publish Date: Sun, 08 Mar 2026 05:39 PM (IST)
Updated Date: Mon, 09 Mar 2026 04:06 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਡਾਇਰੈਕਟਰ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਵੱਖ-ਵੱਖ ਫ਼ਸਲਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਖੇਤੀ ਮਾਹਰ ਡਾ: ਕੁਲਦੀਪ ਸਿੰਘ ਮਰਖਾਈ ਅਤੇ ਡਾ. ਪ੍ਰਗਟ ਸਿੰਘ ਹਾਜ਼ਰ ਹੋਏ। ਸੁਪਰਵਾਈਜ਼ਰ ਡਾ. ਅੰਗਰੇਜ਼ ਸਿੰਘ ਮਾਨ, ਸ਼ਰਨਜੀਤ ਸਿੰਘ ਅਤੇ ਬਲੈਸਟਰ ਸਿੰਘ ਵੀ ਮੌਜੂਦ ਸਨ । ਇਸ ਮੌਕੇ ਡਾ. ਕੁਲਦੀਪ ਸਿੰਘ ਮਰਖਾਈ ਅਤੇ ਡਾ. ਪ੍ਰਗਟ ਸਿੰਘ ਨੇ ਕਿਸਾਨਾਂ ਨੂੰ ਕਣਕ, ਝੋਨਾ, ਮੱਕੀ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਦੀ ਬਿਜਾਈ, ਪਾਣੀ ਦੀ ਸਹੀ ਵਰਤੋਂ, ਖਾਦਾਂ ਤੇ ਸਪਰੇਆਂ ਦੀ ਵਰਤੋਂ ਅਤੇ ਵੱਧ ਝਾੜ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਰੂੜੀ ਦੀ ਖਾਦ ਦੀ ਵਰਤੋਂ ਵਧਾਉਣ ਅਤੇ ਰਸਾਇਣਕ ਖਾਦਾਂ ਤੇ ਸਪਰੇਆਂ ਦੀ ਵਰਤੋਂ ਘਟਾਉਣ ਲਈ ਵੀ ਪ੍ਰੇਰਿਤ ਕੀਤਾ। ਸੁਪਰਵਾਈਜ਼ਰ ਡਾ. ਅੰਗਰੇਜ਼ ਸਿੰਘ ਮਾਨ ਨੇ ਪਾਣੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਕਿ ਪਾਣੀ ਦੀ ਸਹੀ ਵਰਤੋਂ ਕਰਕੇ ਅਸੀਂ ਇਸ ਕੀਮਤੀ ਸਰੋਤ ਨੂੰ ਭਵਿੱਖ ਲਈ ਬਚਾ ਸਕਦੇ ਹਾਂ। ਪੀਐਨਬੀ ਬ੍ਰਾਂਚ ਮਹਿਰਾਜ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਜਸਕਰਨ ਸਿੰਘ ਨੇ ਸਟੇਜ ਸੰਭਾਲੀ। ਅਖੀਰ ਵਿਚ ਆਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨਾਂ ਨੂੰ ਸਬਜ਼ੀਆਂ ਦੇ ਬੀਜ ਦੀਆਂ ਮੁਫ਼ਤ ਕਿੱਟਾਂ ਵੀ ਵੰਡੀਆਂ ਗਈਆਂ।